ਪਾਣੀਪਤ: ਪਿੰਡ ਬਰਸਤ ਤੋਂ ਪਾਣੀਪਤ ਆ ਰਹੀ ਨਿੱਜੀ ਬੱਸ ਦੇ ਡ੍ਰਾਈਵਰ ਨੂੰ ਬੱਸ ਚਲਾਉਂਦਿਆਂ-ਚਲਾਉਂਦਿਆਂ ਮਿਰਗੀ ਦਾ ਦੌਰਾ ਪੈ ਗਿਆ, ਜਿਸ ਕਰਕੇ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਇੱਕ ਤਲਾਬ ਵਿੱਚ ਜਾ ਡਿੱਗੀ।
ਇਸ ਹਾਦਸੇ ਵਿੱਚ ਡ੍ਰਾਈਵਰ ਤੇ ਇੱਕ ਹੋਰ ਯਾਤਰੀ ਦੀ ਮੌਤ ਹੋ ਗਈ। ਬਚਾਅ ਦਲ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਕ੍ਰੇਨ ਮੌਕੇ 'ਤੇ ਪਹੁੰਚ ਗਈ ਹੈ। ਬੱਸ ਦੇ ਹੇਠਾਂ ਹੋਰ ਵੀ ਸਵਾਰੀਆਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।