ਪਾਨੀਪਤ: ਇੱਥੋਂ ਦੇ ਪ੍ਰੇਮ ਹਸਪਤਾਲ 'ਚ ਆਕਸੀਜਨ ਸਮਾਪਤ ਦੀ ਸੂਚਨਾ ਮਿਲਦਿਆਂ ਹੀ ਹਾਹਾਕਾਰ ਮੱਚ ਗਈ। ਡਾਕਟਰਾਂ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਘੰਟੇ ਦਾ ਸਮਾਂ  ਦਿੰਦਿਆਂ ਖੁਦ ਪ੍ਰਬੰਧ ਕਰਨ ਲਈ ਕਿਹਾ। ਅਜਿਹੇ 'ਚ ਪੀੜਤ ਪਰਿਵਾਰਾਂ ਨੂੰ ਆਪਣਿਆਂ ਨੂੰ ਬਚਾਉਣ ਦੀ ਚਿੰਤਾ ਸਤਾ ਰਹੀ ਹੈ।


ਉੱਥੇ ਹੀ ਸਰਕਾਰ ਤੇ ਪ੍ਰਸ਼ਾਸਨ ਦੇ ਲੋੜੀਂਦੀ ਮਾਤਰਾ 'ਚ ਆਕਸੀਜਨ ਮੌਜੂਦ ਹੋਣ ਦੇ ਦਾਅਵੇ ਵੀ ਖੋਖਲੇ ਸਾਬਿਤ ਹੋਣ ਲੱਗੇ ਹਨ। ਹਸਪਤਾਲ 'ਚ ਰੋਂਦੇ ਵਿਲਕਦੇ ਪਰਿਵਾਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਆਕਸੀਜਨ ਮੁਹੱਈਆ ਕਰਾਉਣ ਦੀ ਗੁਹਾਰ ਲਾਈ ਹੈ। ਪਰਿਵਾਰ ਸੀਐਮਓ ਦਫਤਰ ਦੇ ਚੱਕਰ ਕੱਟਦੇ ਨਜ਼ਰ ਆਏ। ਪਰਿਵਾਰਾਂ ਨੇ ਹਸਪਤਾਲ 'ਤੇ ਵੀ ਲਾਪਰਵਾਹੀ ਦੇ ਇਲਜ਼ਾਮ ਲਾਏ ਤੇ ਕਿਹਾ ਕਿ ਹਸਪਤਾਲ ਕੋਈ ਯਤਨ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਆਕਸੀਜਨ ਜੇਕਰ ਵਿਚ ਹਟਾਈ ਗਈ ਤਾਂ ਉਨ੍ਹਾਂ ਦੇ ਮਰੀਜ਼ ਦੀ ਜਾਨ ਜਾ ਸਕਦੀ ਹੈ।


ਇਸ ਬਾਰੇ ਜਦੋਂ ਹਸਪਤਾਲ ਪ੍ਰਬੰਧਕ ਪੰਕਜ ਮੁਟਨੇਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿਸੇ ਮਰੀਜ਼ ਨੂੰ ਜਾਣ ਲਈ ਨਹੀਂ ਕਿਹਾ। ਉਨ੍ਹਾਂ ਕੋਲ ਅੱਜ ਲਈ ਲੋੜੀਂਦੀ ਆਕਸੀਜਨ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਅੱਗੇ ਦੀ ਹਾਲਤ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਸਰਕਾਰ ਨੂੰ ਆਕਸੀਜਨ ਕੋਟਾ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਸਾਰੇ ਮਰੀਜ਼ ਸੁਰੱਖਿਅਤ ਹਨ।


ਆਕਸੀਜਨ ਮਾਮਲੇ 'ਚ ਡੀਸੀ ਪਾਨੀਪਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਆਕਸੀਜਨ ਦੀ ਏਨੀ ਕਮੀ ਨਹੀਂ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਜਾਣਾ ਪਵੇ ਤੇ ਨਾ ਹੀ ਉਨ੍ਹਾਂ ਕੋਲ ਸਰਪਲੱਸ ਆਕਸੀਜਨ ਹੈ। ਅੱਜ ਵੀ ਪ੍ਰੇਮ ਹਸਪਤਾਲ 'ਚ ਆਕਸੀਜਨ ਖਤਮ ਨਹੀਂ ਹੋਈ ਸੀ। ਡੀਸੀ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਉਨ੍ਹਾਂ ਕੋਲ ਆਕਸੀਜਨ ਹੁੰਦਿਆਂ ਵੀ ਮਨ੍ਹਾ ਕਰਦਾ ਹੈ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904