ਚੰਡੀਗੜ੍ਹ: ਪੰਜਾਬੀ ਤੇ ਬੌਲੀਵੁੱਡ ਗਾਇਕ ਬੀ ਪ੍ਰਾਕ ਨੇ ਹਾਲ ਹੀ ਵਿੱਚ ਹਰਿਆਣਾ ਦੇ ਕੈਬਿਨਟ ਮੰਤਰੀ ਅਨਿਲ ਵਿੱਜ ਨਾਲ ਖਾਸ ਮੁਲਾਕਾਤ ਕੀਤੀ। ਅਨਿਲ ਵਿੱਜ ਵਲੋਂ ਬੀ ਪ੍ਰਾਕ ਨੂੰ ਹੁਣ ਕੋਰੋਨਾ ਹਾਲਾਤ ਉਪਰ ਗੀਤ ਤਿਆਰ ਕਰਨ ਲਈ ਕਿਹਾ ਗਿਆ ਜੋ ਗੀਤ ਇਸ ਵਕਤ ਲੋਕਾਂ ਨੂੰ ਡਿਪ੍ਰੈਸ਼ਨ ਤੋਂ ਬਾਹਰ ਲਿਆਵੇ।


ਬੀ ਪ੍ਰਾਕ ਨੇ ਵੀ ਅਨਿਲ ਵਿੱਜ ਦੀ ਇਸ ਗੱਲ ਉੱਤੇ ਹੁੰਗਾਰਾ ਭਰਿਆ ਹੈ। ਬੀ ਪ੍ਰਾਕ ਨੇ ਕਿਹਾ ਸੰਗੀਤ ਵਿੱਚ ਬਹੁਤ ਤਾਕਤ ਹੁੰਦੀ ਹੈ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਬਹੁਤ ਜਲਦ ਹੁਣ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਾ ਗੀਤ ਤਿਆਰ ਕਰਾਂਗਾ ਜੋ ਲੋਕਾਂ ਦੇ ਮਨਾਂ ਨੂੰ ਖੁਸ਼ੀ ਦੇਵੇਗਾ।


ਇਸ ਮੁਲਾਕਾਤ ਦੌਰਾਨ ਆਪਣਾ ਗੀਤ 'ਤੇਰੀ ਮਿੱਟੀ' ਸੁਣਾਉਣ ਤੋਂ ਇਲਾਵਾ ਬੀ ਪ੍ਰਾਕ ਨੇ ਇਹ ਵੀ ਕਿਹਾ ਕਿ ਹੁਣ ਜੋ ਸਮਾਂ ਚੱਲ ਰਿਹਾ ਹੈ, ਉਹ ਬਹੁਤ ਮਾੜਾ ਹੈ। ਹਰ ਕੋਈ ਪ੍ਰੇਸ਼ਾਨ ਹੈ। ਸਾਨੂੰ ਸਭ ਨੂੰ ਲੋੜ ਹੈ ਕਿ ਅਸੀਂ ਹੌਸਲਾ ਨਾ ਹਾਰ ਕੇ ਕੋਰੋਨਾ ਨੂੰ ਮਾਤ ਦੇਈਏ। ਮੈਂ ਉਮੀਦ ਕਰਦਾ ਹਾਂ ਕਿ ਸਭ ਕੁਝ ਬਹੁਤ ਜਲਦ ਠੀਕ ਹੋ ਜਾਵੇਗਾ।


ਜਦ ਪਿਛਲੇ ਸਾਲ ਵੀ ਲੌਕਡਾਊਨ ਰਿਹਾ ਤਾਂ ਬੀ ਪ੍ਰਾਕ ਨੇ ਉਦੋਂ ਵੀ ਫਰੰਟ ਲਾਈਨ ਵਰਕਰਜ਼ ਨੂੰ ਡੈਡੀਕੇਟ ਕਰਦੇ ਹੋਵੇ ਆਪਣੇ ਬੌਲੀਵੁੱਡ ਗੀਤ 'ਤੇਰੀ ਮਿੱਟੀ' ਨੂੰ ਅਲੱਗ ਤਰੀਕੇ ਨਾਲ ਪੇਸ਼ ਕੀਤਾ ਸੀ। ਬੀ ਪ੍ਰਾਕ ਦੇ ਹਰ ਗੀਤ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਐਸੇ ਵਿੱਚ ਜੇਕਰ ਬੀ ਪ੍ਰਾਕ ਦੇ ਮੋਟੀਵੇਸ਼ਨਲ ਗੀਤ ਰਿਲੀਜ਼ ਹੁੰਦਾ ਹੈ ਤਾਂ ਉਮੀਦ ਹੈ ਉਸ ਨੂੰ ਵੀ ਉਨ੍ਹਾਂ ਹੀ ਪਿਆਰ ਮਿਲੇਗਾ। 


ਇਹ ਵੀ ਪੜ੍ਹੋ:  Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904