ਐਕਟਰ ਗੁਰਮੀਤ ਚੌਧਰੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਹ ਦੇਸ਼ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਮਦਦ ਲਈ ਪਟਨਾ ਤੇ ਲਖਨਊ ਵਿੱਚ ਹਸਪਤਾਲ ਖੋਲ੍ਹਣਗੇ। ਆਪਣੀ ਪੋਸਟ ਵਿੱਚ ਗੁਰਮੀਤ ਨੇ ਕਿਹਾ ਕਿ ਹਸਪਤਾਲਾਂ ਵਿੱਚ ‘ਅਤਿ ਆਧੁਨਿਕ’ ਸਹੂਲਤਾਂ ਤੇ 1000 ਬਿਸਤਰੇ ਹੋਣਗੇ। ਬਾਅਦ ਵਿੱਚ ਉਹ ਹੋਰ ਸ਼ਹਿਰਾਂ ਵਿੱਚ ਵੀ ਹਸਪਤਾਲ ਖੋਲ੍ਹਣਗੇ।


ਗੁਰਮੀਤ ਨੇ ਕਿਹਾ, "ਮੈਂ ਫੈਸਲਾ ਲਿਆ ਹੈ ਕਿ ਮੈਂ ਪਟਨਾ ਤੇ ਲਖਨਊ ਵਿੱਚ ਆਮ ਆਦਮੀ ਲਈ ਅਤਿ ਆਧੁਨਿਕ 1000 ਬੈੱਡ ਵਾਲਾ ਹਸਪਤਾਲ ਖੋਲ੍ਹਾਂਗਾ। ਬਾਅਦ ਵਿੱਚ ਦੂਜੇ ਸ਼ਹਿਰਾਂ ਵਿੱਚ ਹਸਪਤਾਲ ਖੋਲ੍ਹੇ ਜਾਣਗੇ। ਤੁਹਾਡੇ ਆਸ਼ੀਰਵਾਦ ਤੇ ਮਦਦ ਦੀ ਲੋੜ ਹੈ। ਜੈ ਹਿੰਦ। ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ।"



ਐਕਟਰ ਦੇਸ਼ ਭਰ ਦੇ ਕੋਵਿਡ ਮਰੀਜ਼ਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਦੇ ਪਲਾਜ਼ਮਾ ਤੇ ਆਕਸੀਜਨ ਦੀਆਂ ਜ਼ਰੂਰਤਾਂ ਦੇ ਨਾਲ ਬਿਸਤਰੇ ਦਾ ਪ੍ਰਬੰਧ ਕਰਨ ਵਿੱਚ ਮਦਦ ਕਰ ਰਿਹਾ ਹੈ।


ਉਹ ਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਦੇਬੀਨਾ ਬੈਨਰਜੀ ਪਿਛਲੇ ਸਾਲ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ ਤੇ ਹਾਲ ਹੀ ਉਨ੍ਹਾਂ ਨੇ ਪਲਾਜ਼ਮਾ ਵੀ ਦਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕੀਤੀ।



ਇਸ ਦੇ ਨਾਲ ਹੀ ਦੱਸ ਦਈਏ ਕਿ ਐਕਟਰ ਗੁਰਮੀਤ ਨੇ ਇੱਕ ਖਾਸ ਟੀਮ ਵੀ ਬਣਾਈ ਹੈ ਤੇ ਸੋਸ਼ਲ ਮੀਡੀਆ 'ਤੇ ਨੰਬਰ ਪੋਸਟ ਕੀਤੇ ਹਨ ਤਾਂ ਜੋ ਲੋੜਵੰਦ ਲੋਕ ਉਨ੍ਹਾਂ ਕੋਲ ਆਸਾਨੀ ਨਾਲ ਪਹੁੰਚ ਸਕਣ।


ਇਹ ਵੀ ਪੜ੍ਹੋWeather Update: ਮੌਸਮ ਵਿਭਾਗ ਦੀ ਚੇਤਾਵਨੀ, ਇਸ ਹਫਤੇ ਬਾਰਸ਼ ਤੇ ਹਨ੍ਹੇਰੀ ਦੀ ਸੰਭਾਵਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904