ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪਿਛਲੇ ਇੱਕ ਸਾਲ ਦੌਰਾਨ ਭਾਰਤ ਨੇ ਕਈ ਫ਼ਿਲਮ ਅਦਾਕਾਰ ਗੁਆਏ ਹਨ। 93ਵੇਂ ਅਕੈਡਮੀ ਐਵਾਰਡਜ਼ ਸਮਾਰੋਹ ਦੌਰਾਨ ਉਨ੍ਹਾਂ ਵਿੱਚੋਂ ਕੁਝ ਨੂੰ ਯਾਦ ਕੀਤਾ ਗਿਆ। ਕਈ ਕੌਮਾਂਤਰੀ ਫ਼ਿਲਮਾਂ ’ਚ ਕੰਮ ਕਰ ਚੁੱਕੇ ‘ਗਲੋਬਲ ਸਟਾਰ’ ਇਰਫ਼ਾਨ ਖ਼ਾਨ ਨੂੰ ‘ਇਨ ਮੈਮੋਰੀਅਮ’ ਸੀਕੁਐਂਸ ਵਿੱਚ ਯਾਦ ਕੀਤਾ ਗਿਆ। ਇਰਫ਼ਾਨ ਖ਼ਾਨ ਦਾ ਦੇਹਾਂਤ 29 ਅਪ੍ਰੈਲ, 2020 ਨੂੰ ਹੋ ਗਿਆ ਸੀ। ਉਹ ਕੈਂਸਰ ਤੋਂ ਪੀੜਤ ਸਨ। ਕੌਮਾਂਤਰੀ ਫ਼ਿਲਮ ਭਾਈਚਾਰੇ ਨੇ ਉਨ੍ਹਾਂ ਦੇ ਦੇਹਾਂਤ ਉੱਤੇ ਸ਼ੋਕ ਪ੍ਰਗਟਾਇਆ।


ਆਸਕਰ ਪੁਰਸਕਾਰ ਵੰਡ ਸਮਾਰੋਹ ਦੌਰਾਨ ‘ਇਨ ਮੈਮੋਰੀਅਮ’ ਗੈਲਰੀ ਵਿੱਚ ਰਿਸ਼ੀ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਨੂੰ ਭਾਰਤ ਵਾਸੀਆਂ ਨੇ 2020 ਦੌਰਾਨ ਸਦਾ ਲਈ ਗੁਆ ਲਿਆ। ਅਕੈਡਮੀ ਐਵਾਰਡਜ਼ ਸਮਾਰੋਹ ਦੌਰਾਨ ਇਨ੍ਹਾਂ ਸਾਰਿਆਂ ਨੂੰ ਯਾਦ ਕੀਤਾ ਗਿਆ।


ਉੱਧਰ ਹਾਲੀਵੁੱਡ ਦੇ ਵੀ ਚੈਡਵਿਕ ਬੋਸਮੈਨ, ਜਾਰਜ ਲੂਕਾਸ, ਲੈਰੀ ਕਿੰਗ, ਹੈਲਨ ਮੈਕੋਰੀ ਜਿਹੇ ਕਲਾਕਾਰਾਂ ਨੂੰ ‘ਇਨ ਮੈਮੋਰੀਅਮ’ ਵਿਡੀਓ ’ਚ ਯਾਦ ਕੀਤਾ ਗਿਆ, ਜਿਹੜੇ ਪਿਛਲੇ ਇੱਕ ਸਾਲ ਦੌਰਾਨ ਇਸ ਫ਼ਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।


ਇਸ ਵਾਰ ਦਾ ਆਸਕਰ ਐਵਾਰਡਜ਼ ਸਮਾਰੋਹ ਕੋਵਿਡ-19 ਮਹਾਮਾਰੀ ਕਾਰਨ ਆਮ ਨਾਲੋਂ ਕੁਝ ਵੱਖਰੀ ਕਿਸਮ ਦਾ ਸੀ। ਹਾਲੀਵੁੱਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ ਕੁੱਲ 185 ਫ਼ਿਲਮਾਂ (ਹਾਲੀਵੁੱਡ ਦੀਆਂ) ਰਿਲੀਜ਼ ਹੋਈਆਂ; ਜਿਨ੍ਹਾਂ ਵਿੱਚੋਂ 39.7% ਫ਼ਿਲਮਾਂ ’ਚ ਮੁੱਖ ਭੂਮਿਕਾ ਗ਼ੈਰ-ਗੋਰੇ ਅਦਾਕਾਰਾਂ ਨੇ ਨਿਭਾਈਆਂ।


ਇਸ ਵਾਰ ਦੇ ਇਨ੍ਹਾਂ ਅੰਕੜਿਆਂ ਨੂੰ ਸਾਲ 2014 ਦੇ ਅੰਕੜਿਆਂ ਮੁਕਾਬਲੇ ਬਹੁਤ ਵਧੀਆ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਵਰ੍ਹੇ ਗ਼ੈਰ-ਗੋਰਿਆਂ (ਭਾਵ ਕਾਲੇ ਮੂਲ ਦੇ) ਦੇ ਸਿਰਫ਼ 10.5% ਫ਼ਿਲਮਾਂ ਵਿੱਚ ਹੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਔਰਤਾਂ ਨੇ 47.8 ਫ਼ੀਸਦੀ ਫ਼ਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਸਨ; ਜਦ ਕਿ 2011 ’ਚ ਇਹ ਫ਼ੀਸਦ 25.6% ਸੀ।


ਇਹ ਵੀ ਪੜ੍ਹੋPunjab Roadways: ਕੈਪਟਨ ਦੇ ਐਲਾਨ ਮਗਰੋਂ ਲੀਹੋਂ ਲੱਥੀ ਰੋਡਵੇਜ਼ ਦੀ ਲਾਰੀ, 20 ਦਿਨਾਂ 'ਚ ਹੀ 11 ਕਰੋੜ ਦਾ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904