ਨਵੀਂ ਦਿੱਲੀ: ਮੋਦੀ ਸਰਕਾਰ ਨੇ ਅਰਧ ਸੈਨਿਕ ਬਲਾਂ ਦਾ ਹੌਂਸਲਾ ਵਧਾਉਣ ਲਈ ਵੱਡਾ ਕਦਮ ਚੁੱਕਿਆ ਹੈ। ਹੁਣ ਸੈਨਾ ਦੀ ਤਰਜ਼ 'ਤੇ ਅਸਮ ਰਾਈਫਲਸ, ਸਪੈਸ਼ਲ ਫਰੰਟੀਅਰ ਫੋਰਸ ਜਿਹੇ ਅਰਧ ਸੈਨਿਕ ਬਲਾਂ ਨੂੰ Battle Casualties Certificate ਦਾ ਫਾਇਦਾ ਮਿਲੇਗਾ।
ਅਜਿਹਾ ਹੋਣ ਨਾਲ ਸ਼ਹੀਦ ਹੋਏ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਹੁਣ ਸੈਨਾ ਦੀ ਤਰਜ਼ 'ਤੇ ਸਰਕਾਰੀ ਮਦਦ ਮਿਲੇਗੀ। ਗ੍ਰਹਿ ਮੰਤਰਾਲੇ ਜਲਦ ਹੀ ਇਸ ਫੈਸਲੇ ਨੂੰ ਲਾਗੂ ਕਰੇਗਾ। ਹਾਲੇ ਅਰਧ ਸੈਨਿਕ ਬਲਾਂ ਨੂੰ ਸੈਨਾ ਦੀ ਵਨ ਰੈਂਕ ਵਨ ਪੈਨਸ਼ਨ ਜਿਹੀ ਕਈ ਸੁਵਿਧਾਵਾਂ ਹਨ, ਜੋ ਨਹੀਂ ਮਿਲਦੀਆਂ। ਅਰਧ ਸੈਨਿਕ ਬਲ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ।
ਉੜੀ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਸੀਮਾ ਤੋਂ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਧੁਕਰ ਗੁਪਤਾ ਕਮੇਟੀ ਰਿਪੋਰਟ ਨੂੰ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਸੋਮਵਾਰ ਨੂੰ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ NSA ਅਜੀਤ ਡੋਵਾਲ ਦੀ ਬੈਠਕ ਵਿੱਚ ਫੈਸਲਾ ਹੋਈਆ ਹੈ। ਪਠਾਨਕੋਟ ਹਮਲੇ ਤੋਂ ਬਾਅਦ ਸੀਮਾ ਦੀ ਸੁਰੱਖਿਆ ਦੇ ਲਈ ਗਠਿਤ ਮਧੁਕਰ ਗੁਪਤਾ ਕਮੇਟੀ ਦੀ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।