ਕੋਪਲ: ਕਰਨਾਟਕ ਦੇ ਕੋਪਲ ਜ਼ਿਲ੍ਹੇ ਦੇ ਹਨੁਮਾਨਗੜ੍ਹ ਦੇ ਕੋਲ ਮਿਆਪੁਰਾ ਪਿੰਡ 'ਚ ਇੱਕ ਦਲਿਤ ਲੜਕੇ ਦੇ ਮਾਪਿਆਂ ਨੂੰ 23,000 ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਕਿਉਂਕਿ ਉਨ੍ਹਾਂ ਦਾ ਦੋ ਸਾਲਾ ਬੱਚਾ ਹਨੂਮਾਨ ਮੰਦਰ 'ਚ ਭਗਵਾਨ ਦਾ ਆਸ਼ੀਰਵਾਦ ਲੈਣ ਲਈ ਚਲਾ ਗਿਆ ਸੀ। ਬੱਚੇ ਨੂੰ ਉਸ ਦੇ ਪਿਤਾ ਉਸ ਦੇ ਜਨਮ ਦਿਨ 'ਤੇ ਹਨੁਮਾਨ ਮੰਦਰ ਲੈ ਗਏ ਸਨ ਕਿਉਂਕਿ ਉੱਥੇ ਦਲਿਤਾਂ ਨੂੰ ਮੰਦਰ ਅੰਦਰ ਜਾਣ ਦੀ ਇਜਾਜ਼ਤ ਨਹੀਂ, ਉਹ ਹਮੇਸ਼ਾ ਬਾਹਰ ਤੋਂ ਮੰਦਰ ਦੇ ਸਾਹਮਣੇ ਖੜ੍ਹੇ ਹੋ ਕੇ ਪ੍ਰਾਰਥਨਾ ਕਰਦੇ ਸਨ।
ਪਿਤਾ ਆਪਣੇ ਬੇਟੇ ਨਾਲ ਬਾਹਰ ਤੋਂ ਭਗਵਾਨ ਦੀ ਪ੍ਰਾਰਥਨਾ ਕਰਨਾ ਚਾਹੁੰਦਾ ਸੀ ਪਰ ਉਤਸ਼ਾਹ 'ਚ ਬੱਚਾ ਭੱਜ ਕੇ ਮੰਦਰ ਦੇ ਅੰਦਰ ਚਲਾ ਗਿਆ ਤੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਤੇ ਵਾਪਸ ਆ ਗਿਆ। ਇਹ ਘਟਨਾ 4 ਸਤੰਬਰ ਦੀ ਹੈ।
ਦਲਿਤ ਲੜਕੇ ਦੇ ਦਾਖਲੇ ਨਾਲ ਮੰਦਰ ਅਪਵਿੱਤਰ ਹੋ ਗਿਆ?
ਇਸ ਘਟਨਾ ਤੋਂ ਬਾਅਦ ਇਹ ਇਕ ਵੱਡਾ ਮੁੱਦਾ ਬਣ ਗਿਆ ਤੇ ਉੱਚ ਜਾਤੀ ਦੇ ਪਿੰਡ ਦੇ ਲੋਕਾਂ ਨੇ ਮੰਦਰ 'ਚ ਦਲਿਤ ਲੜਕੇ ਦੇ ਦਾਖਲੇ ਤੋਂ ਬਾਅਦ ਅਪਵਿੱਤਰ ਮੰਨ ਲਿਆ। ਉਨ੍ਹਾਂ 11 ਸਤੰਬਰ ਨੂੰ ਇਕ ਬੈਠਕ ਕੀਤੀ ਤੇ ਮਾਤਾ-ਪਿਤਾ ਤੋਂ 23,000 ਰੁਪਏ ਦਾ ਜ਼ੁਰਮਾਨਾ ਭਰਨ ਨੂੰ ਕਿਹਾ, ਜਿਸ ਦਾ ਇਸਤੇਮਾਲ ਮੰਦਰ 'ਚ ਸ਼ੁੱਧੀਕਰਨ ਲਈ ਕੀਤਾ ਜਾਵੇਗਾ।
ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਹੋਣ ਤੇ ਪੁਲਿਸ, ਰਾਜਸਵ ਤੇ ਸਮਾਜ ਕਲਿਆਣ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸਾਰੇ ਪਿੰਡ ਵਾਲਿਆਂ ਲਈ ਭੇਦਭਾਵ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ ਹੈ। ਅਧਿਕਾਰੀਆਂ ਨੇ ਦਲਿਤ ਲੜਕੇ ਦੇ ਮਾਤਾ-ਪਿਤਾ 'ਤੇ ਜ਼ੁਰਮਾਨਾ ਲਾਉਣ ਲਈ ਉੱਚ ਜਾਤੀ ਦੇ ਮੈਂਬਰਾਂ ਨੂੰ ਕੰਮ ਸੌਂਪਿਆ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਦੁਹਰਾਉਂਦੇ ਹਨ ਤਾਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।