Parliament Security Breach: ਸੰਸਦ 'ਤੇ ਹਮਲੇ ਦੀ ਬਰਸੀ ਮੌਕੇ ਸੁਰੱਖਿਆ 'ਚ ਵੱਡੀ ਢਿੱਲ ਸਾਹਮਣੇ ਆਈ ਹੈ। ਇਸ ਮਾਮਲੇ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਿਫਰ ਕਾਲ ਦੌਰਾਨ ਵਾਪਰੀ ਘਟਨਾ ਦੀ ਲੋਕ ਸਭਾ ਆਪਣੇ ਪੱਧਰ 'ਤੇ ਪੂਰੀ ਜਾਂਚ ਕਰ ਰਹੀ ਹੈ। ਇਸ ਸਬੰਧੀ ਦਿੱਲੀ ਪੁਲਿਸ ਨੂੰ ਵੀ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ।


ਉਨ੍ਹਾਂ ਨੇ ਕਿਹਾ, '' ਮੁੱਢਲੀ ਜਾਂਚ ਮੁਤਾਬਕ ਇਹ ਸਾਧਾਰਨ ਧੂੰਆਂ ਸੀ। ਇਸ ਕਾਰਨ ਇਹ ਧੂੰਆਂ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦੀ ਸ਼ੁਰੂਆਤੀ ਜਾਂਚ ਸਹੀ ਢੰਗ ਨਾਲ ਕੀਤੀ ਗਈ ਹੈ। ਹਮਲਾਵਰਾਂ ਨੂੰ ਫੜ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ।


ਚਾਰ ਲੋਕਾਂ ਨੂੰ ਕੀਤਾ ਕਾਬੂ


ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਸਦਨ ਦੇ ਅੰਦਰ ਛਾਲ ਮਾਰ ਦਿੱਤੀ ਅਤੇ ਸਪਰੇਅ ਨਾਲ ਧੂੰਆਂ ਕਰ ਦਿੱਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਦੋਵਾਂ ਨੂੰ ਫੜ ਲਿਆ ਗਿਆ। ਇਨ੍ਹਾਂ ਦੇ ਨਾਂ ਸਾਗਰ ਅਤੇ ਮਨੋਰੰਜਨ ਹਨ।




ਇਸ ਤੋਂ ਇਲਾਵਾ ਸੰਸਦ ਭਵਨ ਦੇ ਬਾਹਰ ਪੀਲਾ ਧੂੰਆਂ ਛੱਡ ਕੇ ਪ੍ਰਦਰਸ਼ਨ ਕਰ ਰਹੇ ਇੱਕ ਆਦਮੀ ਅਤੇ ਔਰਤ ਨੂੰ ਵੀ ਫੜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਨੀਲਮ (42) ਅਤੇ ਅਮੋਲ ਸ਼ਿੰਦੇ (25) ਵਜੋਂ ਹੋਈ ਹੈ।


ਇਹ ਵੀ ਪੜ੍ਹੋ: Lok Sabha Security: ਕੌਣ ਨੇ ਭਾਜਪਾ ਦੇ ਇਹ ਸਾਂਸਦ, ਜਿਨ੍ਹਾਂ ਨੇ ਲੋਕ ਸਭਾ 'ਚ ਦਾਖਲ ਹੋਣ ਵਾਲੇ ਵਿਅਕਤੀ ਨੂੰ ਗਲੇ ਤੋਂ ਫੜ੍ਹਿਆ?


ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ


ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੁਰੱਖਿਆ 'ਚ ਕਮੀ 'ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਸੰਸਦ ਮੈਂਬਰ ਦਾਨਿਸ਼ ਅਲੀ ਨੇ ਵੀ ਕਿਹਾ ਕਿ ਸੁਰੱਖਿਆ ਵਿੱਚ ਕੁਤਾਹੀ ਹੋਣਾ ਗੰਭੀਰ ਮਾਮਲਾ ਹੈ। ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਸਾਂਸਦ ਐਸਟੀ ਹਸਨ ਨੇ ਕਿਹਾ, ”ਅਸੀਂ ਸੰਸਦ ਦੀ ਸੁਰੱਖਿਆ ਵਿੱਚ ਬਹੁਤ ਗੰਭੀਰ ਖਾਮੀਆਂ ਦੇਖ ਰਹੇ ਹਾਂ। ਇਸ ਤਰ੍ਹਾਂ ਕੋਈ ਵਿਅਕਤੀ ਆਪਣੀ ਜੁੱਤੇ ਵਿੱਚ ਬੰਬ ਲੈ ਕੇ ਵੀ ਆ ਸਕਦਾ ਹੈ।


ਕਿਵੇਂ ਵਾਪਰੀ ਘਟਨਾ?


ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਹੋਇਆਂ ਪ੍ਰਾਈਡਿੰਗ ਚੇਅਰਮੈਨ ਅਗਰਵਾਲ, ਜੋ ਘਟਨਾ ਦੌਰਾਨ ਮੀਟਿੰਗ ਦਾ ਸੰਚਾਲਨ ਕਰ ਰਹੇ ਸਨ, ਨੇ ਕਿਹਾ, “ਸਾਨੂੰ ਲੱਗਿਆ ਜਿਵੇਂ ਕੋਈ ਵਿਅਕਤੀ ਡਿੱਗ ਗਿਆ ਹੋਵੇ। ਫਿਰ ਮੈਂ ਦੇਖਿਆ ਕਿ ਇੱਕ ਵਿਅਕਤੀ ਛਾਲ ਮਾਰ ਰਿਹਾ ਸੀ। ਫਿਰ ਧਿਆਨ ਵਿਚ ਆਇਆ ਕਿ ਦੋਹਾਂ ਨੇ ਛਾਲ ਮਾਰੀ ਹੋਵੇਗੀ। ਇੱਕ ਵਿਅਕਤੀ ਨੇ ਆਪਣੀ ਜੁੱਤੀ ਵਿੱਚੋਂ ਕੋਈ ਚੀਜ਼ ਕੱਢ ਕੇ ਧੂੰਆਂ ਫੈਲਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ।


ਇਹ ਵੀ ਪੜ੍ਹੋ: Security Breach in Lok Sabha: ਪੁਰਾਣੀ ਸੰਸਦ 'ਤੇ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਨਵੀਂ ਸੰਸਦ 'ਚ ਦੋ ਵਿਅਕਤੀਆਂ ਨੇ ਮਚਾਇਆ ਹੰਗਾਮਾ, ਸਮੋਕ ਸਟਿੱਕ ਨਾਲ ਕੀਤਾ ਧੂੰਆ-ਧੂੰਆ, ਵੇਖੋ ਵੀਡੀਓ