ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜ ਸਭਾ ‘ਚ ਕਾਰਜਕਾਲ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ। ਉਹ 28 ਤਕ ਰਾਜ ਸਭਾ ਸੰਸਦ ਮੈਂਬਰ ਰਹੇ। ਮਨਮੋਹਨ ਸਿੰਘ ਨੇ ਪਹਿਲੀ ਵਾਰ ਅਸਮ ਤੋਂ ਰਾਜ ਸਭਾ ਸੰਸਦ ਮੈਂਬਰ ਚੁਣੇ ਗਏ ਸੀ। ਮਨਮੋਹਨ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ। 1991 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਨਮੋਹਨ ਸੰਸਦ ਤੋਂ ਬਾਹਰ ਰਹਿਣਗੇ।

ਅਸਮ ‘ਚ ਰਾਜ ਸਭਾ ਦੀ ਸੱਤ ਤੋਂ ਦੋ ਸੀਟਾਂ ਖਾਲੀ ਹੋਈਆਂ ਸੀ। ਮਨਮੋਹਨ ਸਿੰਘ ਦੇ ਨਾਲ ਐਸ. ਕਜੂਰ ਦਾ ਕਾਰਜਕਾਲ ਵੀ ਖ਼ਤਮ ਹੋ ਗਿਆ। ਦੋਵਾਂ 'ਚੋਂ ਇੱਕ ਸੀਟ ਭਾਜਪਾ ਅਤੇ ਦੂਜੀ ਸੀਟ ਅਸਮ ਗਣ ਪਰਿਸ਼ਦ (ਏਜੀਪੀ) ਦੇ ਹਿੱਸੇ ‘ਚ ਆਈ। ਭਾਜਪਾ ਦੇ ਕਾਮਾਖਿਆ ਪ੍ਰਸਾਦ ਤਾਸਾ ਅਤੇ ਏਜੀਪੀ ਦੇ ਬਿਰੇਂਦਰ ਪ੍ਰਸਾਦ ਨੇ ਜਿੱਤ ਦਰਜ ਕੀਤੀ।

ਮਨਮੋਹਨ ਸਿੰਘ ਨੇ ਪਿਛਲੀ ਵਾਰ 2013 ‘ਚ ਰਾਜ ਸਭਾ ਦੇ ਲਈ ਚੋਣੇ ਗਏ ਸੀ। ਨਵੀਂ ਸਰਕਾਰ ਦਾ ਬਜਟ ਇਸ ਵਾਰ 17 ਜੂਨ ਤੋਂ ਸ਼ੁਰੂ ਹੋਣ ਵਾਲਾ ਹੈ।