HK Lohia Murder Case : ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਕੁਮਾਰ ਲੋਹੀਆ  (HK Lohia)  ਦੀ ਅੰਤਿਮ ਵਿਦਾਈ ਸਮੇਂ ਉਨ੍ਹਾਂ ਦੀ ਮਾਂ ਪਰਮੇਸ਼ਵਰੀ ਲੋਹੀਆ ਰੋਂਦੇ ਹੋਏ ਸਵਾਲ ਕੀਤਾ, 'ਕਿਸੇ ਦਾ 'ਕੀ ਬਿਗਾੜਿਆ ਸੀ।

1992 ਬੈਚ ਦੇ ਆਈਪੀਐਸ ਅਧਿਕਾਰੀ ਲੋਹੀਆ (52) ਸੋਮਵਾਰ ਦੇਰ ਰਾਤ (3 ਅਕਤੂਬਰ) ਨੂੰ ਸ਼ਹਿਰ ਦੇ ਬਾਹਰਵਾਰ ਆਪਣੇ ਉਦੇਵਾਲਾ ਸਥਿਤ ਰਿਹਾਇਸ਼ 'ਤੇ ਮ੍ਰਿਤਕ ਮਿਲੇ ਸੀ। ਉਸ ਦਾ ਗਲਾ ਵੱਢਿਆ ਗਿਆ ਸੀ ਅਤੇ ਸਰੀਰ 'ਤੇ ਜਲਣ ਦੇ ਨਿਸ਼ਾਨ ਸਨ। ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਮੰਗਲਵਾਰ ਨੂੰ ਉਸ ਦੇ ਘਰੇਲੂ ਨੌਕਰ ਯਾਸਿਰ ਲੋਹਾਰ (23) ਨੂੰ ਕੰਨਚੱਕ ਇਲਾਕੇ ਦੇ ਇਕ ਖੇਤ 'ਚੋਂ ਗ੍ਰਿਫਤਾਰ ਕੀਤਾ ਹੈ। ਜੰਮੂ ਖੇਤਰ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਮੁਕੇਸ਼ ਸਿੰਘ ਨੇ ਕਿਹਾ ਕਿ ਮੁਲਜ਼ਮ ਯਾਸਿਰ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਦੇ ਖੁਲਾਸਿਆਂ ਦੀ ਜ਼ਮੀਨੀ ਪੱਧਰ 'ਤੇ ਤਸਦੀਕ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।






ਕੀ ਅੱਤਵਾਦੀਆਂ ਨੇ ਕੀਤੀ ਹੱਤਿਆ 

ਏਡੀਜੀਪੀ ਮੁਕੇਸ਼ ਸਿੰਘ ਨੇ ਕਿਹਾ, ''ਹੇਮੰਤ ਕੁਮਾਰ ਲੋਹੀਆ ਦੇ ਕਤਲ ਦੀ ਜਾਂਚ ਦੌਰਾਨ ਕੋਈ ਵੀ ਅੱਤਵਾਦੀ ਪਹਿਲੂ ਸਾਹਮਣੇ ਨਹੀਂ ਆਇਆ ਹੈ। ਅੱਤਵਾਦੀ ਸਮੂਹ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀਏਐਫਐਫ) ਨੇ ਲੋਹੀਆ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਮੰਗਲਵਾਰ (6 ਅਕਤੂਬਰ) ਨੂੰ ਅਪਰਾਧ ਸਥਾਨ ਦਾ ਦੌਰਾ ਕਰਨ ਵਾਲੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਅੱਤਵਾਦੀ ਸਮੂਹ ਬੇਸ਼ਰਮੀ ਨਾਲ ਸਭ ਕੁੱਝ ਅਤੇ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਲੈਂ ਲੈਂਦੇ ਹਨ।"