Dussehra 2022 : ਅੱਜ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ,ਦਿੱਲੀ ਸਮੇਤ ਹਰਿਆਣਾ ਵਿੱਚ ਰਾਵਣ ਦੇ ਪੁਤਲੇ ਸਾੜੇ ਗਏ ਹਨ। ਇਸ ਦੌਰਾਨ ਹਰਿਆਣਾ ਦੇ ਯਮੁਨਾਨਗਰ 'ਚ ਰਾਵਣ ਦਹਿਨ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਿੱਥੇ ਰਾਵਣ ਦਹਿਨ ਦੌਰਾਨ ਲੋਕਾਂ 'ਤੇ ਰਾਵਣ ਦਾ ਜਲਦਾ ਪੁਤਲਾ ਡਿੱਗ ਗਿਆ ਹੈ। ਇਸ 'ਚ ਕੁਝ ਲੋਕ ਜ਼ਖਮੀ ਹੋ ਗਏ। ਹਾਲਾਂਕਿ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।

 







ਦੇਸ਼ ਭਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦਾ ਤਿਉਹਾਰ ਅਧਰਮ 'ਤੇ ਧਰਮ ਦੀ ਜਿੱਤ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ। ਦੁਸਹਿਰੇ ਮੌਕੇ ਦੇਸ਼ ਭਰ ਵਿੱਚ ਮੇਲੇ ਲੱਗਦੇ ਹਨ।


ਦਰਅਸਲ ਇਸ ਦਿਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਇਸ ਦੇ ਤਹਿਤ ਦੇਸ਼ ਭਰ ਵਿੱਚ ਲੋਕ ਇਸ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕਦੇ ਹਨ। ਇਹ ਤਿਉਹਾਰ ਲੰਕਾ ਦੇ ਰਾਜਾ ਰਾਵਣ ਉੱਤੇ ਰਾਮ ਦੀ ਜਿੱਤ ਦਾ ਚਿੰਨ੍ਹ ਹੈ। ਇਹ ਤਿਉਹਾਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਨੋਖੇ ਢੰਗ ਨਾਲ ਮਨਾਇਆ ਜਾਂਦਾ ਹੈ।