ਜੀਂਦ: ਹਰਿਆਣਾ ਦੇ ਬਰੋਦਾ ਜ਼ਿਮਨੀ ਚੋਣ ਤੋਂ ਪਹਿਲਾਂ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਜੀਂਦ 'ਚ ਬੀਜੇਪੀ ਲੀਡਰ ਤੇ ਜੁਲਾਨਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਿੰਦਰ ਢੁਲ ਨੇ ਅੱਜ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।
ਢੁਲ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਅਸਤੀਫਾ ਦਿੱਤਾ ਹੈ। ਕੇਂਦਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਹੱਥ 'ਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਬੀਜੇਪੀ-ਜੇਜੇਪੀ ਤੇ ਵਾਅਦਾਖਿਲਾਫੀ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਬੀਜੇਪੀ 'ਚ ਘੁਟਣ ਮਹਿਸੂਸ ਕਰ ਰਿਹਾ ਹਾਂ ਇਸ ਲਈ ਪਾਰਟੀ ਛੱਡ ਰਿਹਾ ਹਾਂ।
ਉਨ੍ਹਾਂ ਇਹ ਵੀ ਕਿਹਾ ਪ੍ਰਧਾਨ ਮੰਤਰੀ ਨੇ ਪਿਛਲੇ ਸਮੇਂ 'ਚ ਖੂਬ ਵਿਦੇਸ਼ ਯਾਤਰਾਵਾਂ ਕੀਤੀਆਂ। ਇਹ ਯਾਤਰਾਵਾਂ ਸਿਰਫ ਕਿਸਾਨ ਨੂੰ ਪੂੰਜੀਪਤੀਆਂ ਦੇ ਹੱਥਾਂ 'ਚ ਸੌਂਪਣ ਲਈ ਕੀਤੀਆਂ ਹਨ। ਉਨ੍ਹਾਂ ਵਿਦੇਸ਼ਾਂ 'ਚ ਦੇਖਿਆ ਕਿਸਾਨ ਨੂੰ ਕਿਵੇਂ ਪੂੰਜੀਪਤੀਆਂ ਦੇ ਹੱਥ 'ਚ ਸੌਂਪਿਆ ਜਾਵੇ। ਉਨ੍ਹਾਂ ਕਿਹਾ ਬੀਜੇਪੀ ਲੀਡਰਾਂ ਨੂੰ ਓਪਨ ਪਲੇਟਫਾਰਮ 'ਤੇ ਆ ਕੇ ਇਨ੍ਹਾਂ ਕਾਨੂੰਨਾਂ 'ਤੇ ਬਹਿਸ ਕਰਨੀ ਚਾਹੀਦੀ ਹੈ। ਉਹ ਕਿਸ ਪਾਰਟੀ 'ਚ ਜਾਣਗੇ ਫਿਲਹਾਲ ਇਹ ਤੈਅ ਨਹੀਂ ਹੈ।
ਸਿੱਧੂ ਹੋਵੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ, 57ਵੇਂ ਜਨਮ ਦਿਨ ਮੌਕੇ ਲੋਕਾਂ ਨੇ ਕੀਤੀ ਅਰਦਾਸ