ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ 57ਵੇਂ ਜਨਮ ਦਿਨ ਮੌਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖੂਬ ਸ਼ੁਭ ਕਮਾਨਾਵਾਂ ਮਿਲੀਆਂ। ਇੱਥੋਂ ਤਕ ਕਿ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣ ਲਈ ਵੀ ਦੁਆਵਾਂ ਭੇਜੀਆਂ ਹਨ।
ਇੱਕ ਯੂਜ਼ਰ ਨੇ ਸਿੱਧੂ ਨੂੰ ਵਧਾਈ ਦਿੰਦਿਆਂ ਲਿਖਿਆ 'ਜਨਮ ਦਿਨ ਮੁਬਾਰਕ ਟਾਈਗਰ ਆਫ ਪੰਜਾਬ- ਨਵਜੋਤ ਸਿਕਸਰ ਸਿੱਧੂ।' ਇੱਕ ਹੋਰ ਯੂਜ਼ਰ ਨੇ ਸਿੱਧੂ ਦੇ ਫੇਸਬੁੱਕ ਪੇਜ ਤੇ ਲਿਖਿਆ, 'ਜਿੱਤੇਗਾ ਪੰਜਾਬ: ਜਨਮ ਦਿਨ ਮੁਬਾਰਕ ਸਿੱਧੂ ਸਾਹਬ ਜੀ। ਇਸੇ ਤਰ੍ਹਾਂ ਛਾਏ ਰਹੋ। ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਵੋ। ਲਵ ਯੂ।'
ਇਕ ਹੋਰ ਯੂਜ਼ਰ ਨੇ ਲਿਖਿਆ, 'ਪਰ ਜੇ ਮੁੱਖ ਮੰਤਰੀ ਬਣਨਾ ਤਾਂ ਕਾਂਗਰਸ ਛੱਡ ਦਿਉ।'
ਇੱਕ ਹੋਰ ਯੂਜ਼ਰ ਨੇ ਲਿਖਿਆ, 'ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਡੀ ਚੰਗੀ ਸਿਹਤ ਤੇ ਚੰਗੇ ਸਿਆਸੀ ਕਰੀਅਰ ਲਈ ਅਰਦਾਸ ਕਰਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਹੀ ਪੰਜਾਬ ਨੂੰ ਪਹਿਲਾਂ ਵਰਗਾ ਖੁਸ਼ਹਾਲ ਬਣਾ ਸਕਦੇ ਹੋ।'
ਨਵਜੋਤ ਸਿੱਧੂ ਨੂੰ ਪਾਕਿਸਤਾਨ ਨਾਲ ਪ੍ਰੇਮ ਬਦਲੇ ਅਕਸਰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ। ਜਨਮ ਦਿਨ ਮੌਕੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਵੀ ਵਧਾਈਆਂ ਪਹੁੰਚੀਆਂ ਹਨ।
ਨਵਜੋਤ ਸਿੱਧੂ ਇਨੀਂ ਦਿਨੀਂ ਪੰਜਾਬ ਕਾਂਗਰਸ ਚੋਂ ਲਾਂਭੇ ਹੀ ਦਿਖਾਈ ਦਿੰਦੇ ਹਨ। ਮੋਗਾ ਚ ਰਾਹੁਲ ਗਾਂਧੀ ਦੀ ਰੈਲੀ ਮੌਕੇ ਸਟੇਜ ਤੋਂ ਖੂਬ ਬੋਲੇ ਸਿੱਧੂ ਪਰ ਇਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਚੁੱਪ ਧਾਰਨੀ ਪਈ। ਸਿੱਧੂ ਮੀਡੀਆ ਤੋਂ ਵੀ ਦੂਰੀ ਬਣਾ ਕੇ ਹੀ ਰੱਖਦੇ ਹਨ ਪਰ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਨ ਲਈ ਆਪਣਾ ਯੂਟਿਊਬ ਚੈਨਲ ਜਿੱਤੇਗਾ ਪੰਜਾਬ ਬਣਾਇਆ ਹੈ।
ਪੰਜਾਬ 'ਚ ਨਵਾਂ ਗੋਰਖਧੰਦਾ, ਯੂਪੀ-ਬਿਹਾਰ ਤੋਂ ਪਹੁੰਚ ਰਹੇ ਝੋਨੇ ਦੇ ਟਰੱਕ