ਚੰਡੀਗੜ੍ਹ: ਉੱਤਰ ਪ੍ਰਦੇਸ਼ ਤੇ ਬਿਹਾਰ 'ਚੋਂ ਘੱਟ ਰੇਟ 'ਤੇ ਝੋਨਾ ਖਰੀਦ ਕੇ ਪੰਜਾਬ ਲਿਆਉਣ ਦਾ ਧੰਦਾ ਚੱਲ ਰਿਹਾ ਹੈ। ਆੜ੍ਹਤੀ ਤੇ ਸ਼ੈਲਰ ਮਾਲਕ ਇਸ ਜ਼ਰੀਏ ਦੁੱਗਣੀ ਕਮਾਈ ਕਰ ਰਹੇ ਹਨ। ਦਰਅਸਲ ਆੜ੍ਹਤੀ ਤੇ ਸ਼ੈਲਰ ਮਾਲਕ ਯੂਪੀ ਤੇ ਬਿਹਾਰ ਤੋਂ 900 ਤੋਂ 1000 ਰੁਪਏ ਪ੍ਰਤੀ ਕੁਇੰਟਲ ਝੋਨਾ ਖਰੀਦ ਕੇ ਪੰਜਾਬ ਲਿਆਉਂਦੇ ਹਨ। ਇਸ ਨੂੰ ਆਪਣੇ ਕੋਲ ਸਟੋਰ ਕਰਕੇ ਰੱਖ ਲੈਂਦੇ ਹਨ। ਬਾਅਦ 'ਚ ਸਰਕਾਰ ਦਾ ਫਰਜ਼ੀ ਬਿੱਲ ਤਿਆਰ ਕਰਕੇ ਪੰਜਾਬ 'ਚ ਖਰੀਦਿਆ ਦੱਸ ਕੇ ਘੱਟੋ-ਘੱਟ ਸਮਰਥਨ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਸਰਕਾਰ ਤੋਂ ਵਸੂਲ ਲੈਂਦੇ ਹਨ।


ਪੁਲਿਸ ਨੇ ਸੋਮਵਾਰ ਪਟਿਆਲਾ, ਬਠਿੰਡਾ, ਅਬੋਹਰ ਤੇ ਮੋਗਾ ਜ਼ਿਲ੍ਹਿਆਂ 'ਚ ਝੋਨੇ ਨਾਲ ਲੱਦੇ 21 ਟਰੱਕ ਫੜੇ ਹਨ ਤੇ 13 ਹੋਰ ਕੇਸ ਦਰਜ ਕੀਤੇ ਗਏ। ਇਨ੍ਹਾਂ 'ਚੋਂ ਅਬੋਹਰ 'ਚ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਦੋ ਕਿਸਾਨ ਮੰਡੀ 'ਚ ਝੋਨਾ ਵੇਚਣ ਆਏ ਸਨ। ਜਦਕਿ ਜ਼ਿਆਦਾਤਰ ਟਰੱਕ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨੇ ਮੰਗਵਾਏ ਹਨ।


 ਜਦਕਿ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨਮੁੱਲ ਨਹੀਂ ਮਿਲੇਗਾ ਤੇ ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਵਿਕਰੀ 'ਤੇ ਅਸਰ ਪਵੇਗਾ।


ਫਾਜ਼ਿਲਕਾ ਤੇ ਜਲਾਲਾਬਾਦ 'ਚ ਕਿਸਾਨਾਂ ਨੇ ਯੂਪੀ ਤੋਂ ਲਿਆਂਦੀ ਬਾਸਮਤੀ ਦੇ ਟਰੱਕ ਟੋਲ ਪਲਾਜ਼ਾ 'ਤੇ ਰੋਕ ਕੇ ਰੱਖੇ ਹਨ। ਇਸ ਤੋਂ ਇਲਾਵਾ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਬਾਹਰਲੇ ਸੂਬਿਆਂ ਤੋਂ ਆਏ ਝੋਨੇ ਦੇ ਟਰੱਕ ਕਾਬੂ 'ਚ ਆਏ ਹਨ। ਓਧਰ ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਪਰਮਲ ਦੀ ਸਰਕਾਰੀ ਖਰੀਦ ਹੁੰਦੀ ਹੈ। ਜਦਕਿ ਉਹ ਬਾਸਮਤੀ ਕਿਤੋਂ ਵੀ ਖਰੀਦ ਸਕਦੇ ਹਨ।


ਖੇਤੀ ਕਾਨੂੰਨਾਂ ਬਿਜਲੀ ਸੋਧ ਬਿੱਲ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕੇਂਦਰ ਨਾਲ ਟਾਕਰੇ ਲਈ ਸਾਰੀਆਂ ਧਿਰਾਂ ਦਾ ਮੰਗਿਆ ਸਾਥ