ਨਵੀਂ ਦਿੱਲੀ: ਇਹ ਕੇਸ 2 ਸਾਲ ਪਹਿਲਾਂ ਦਾ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅਹੁਦੇਦਾਰਾਂ ਨੇ ਦੋ ਸਾਲ ਪਹਿਲਾਂ ਮੌਜੂਦਾ ਕਮੇਟੀ 'ਚ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਬਾਰੇ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਮਾਮਲੇ 'ਚ ਟੈਂਟਾਂ ਦਾ ਬਿੱਲ ਅਤੇ ਕਈ ਦੋਸ਼ ਲਗਾਏ ਗਏ ਸੀ। ਇਹ ਸ਼ਿਕਾਇਤ ਤਤਕਾਲੀ ਜਨਰਲ ਸੱਕਤਰ ਮਨਜਿੰਦਰ ਸਿੰਘ ਸਿਰਸਾ ਖਿਲਾਫ ਦਿੱਤੀ ਗਈ ਸੀ।


ਹੁਣ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਨ। ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ। 9 ਜੁਲਾਈ ਨੂੰ ਅਦਾਲਤ ਵਿਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਪਿਛਲੇ ਕੁਝ ਸਾਲਾਂ ਦੌਰਾਨ ਆਪਣੀ ਬਹੁਤ ਸਾਰੀ ਜਾਇਦਾਦ ਵੇਚੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਉਹ ਵਿਦੇਸ਼ ਭੱਜ ਵੀ ਸਕਦੇ ਹਨ। ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਮਾਮਲਾ ਬਹੁਤ ਗੰਭੀਰ ਹੈ।


ਇਸ ਮੁੱਦੇ 'ਤੇ ਦੋਵਾਂ ਧਿਰਾਂ ਦੀਆਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਸਿਰਸਾ ਨਾਲ ਜੁੜੇ ਇਸ ਧੋਖਾਧੜੀ ਦੇ ਕੇਸ ਦੀ ਸੁਣਵਾਈ ਦੌਰਾਨ ਮਨਜਿੰਦਰ ਸਿੰਘ ਵਿਦੇਸ਼ ਨਹੀਂ ਜਾ ਸਕਦੇ। ਇਸ ਕੇਸ ਦੇ ਮੁੱਖ ਜਾਂਚ ਅਧਿਕਾਰੀ ਸ਼ਿਖਰ ਚੌਧਰੀ ਨੂੰ ਇਹ ਸੁਨਿਸ਼ਚਿਤ ਕਰਨ ਦੇ ਹੁਕਮ ਹੋਣ ਹਨ ਕਿ ਕਿਸੇ ਵੀ ਤਰ੍ਹਾਂ ਸਿਰਸਾ ਨੂੰ ਜਾਂਚ ਮੁਕਮਲ ਹੋਣ ਤੱਕ ਵਿਦੇਸ਼ ਭੱਜਣ ਤੋਂ ਰੋਕਿਆ ਜਾ ਸਕੇ।


ਇਸ ਦੇ ਲਈ ਮੁੱਖ ਜਾਂਚ ਅਧਿਕਾਰੀ ਨੂੰ ਜ਼ਰੂਰੀ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ। ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਸ ਕੇਸ ਵਿਚ ਕੀ ਕਾਰਵਾਈ ਹੋਈ ਇਸ ਦੀ ਜਾਣਕਾਰੀ ਮਾਮਲੇ ਦੇ ਮੁੱਖ ਜਾਂਚ ਅਧਿਕਾਰੀ 26 ਜੁਲਾਈ ਤਕ ਅਦਾਲਤ ਨੂੰ ਦੱਸਣਗੇ। ਅਦਾਲਤ ਵਿੱਚ ਸੁਣਵਾਈ 9 ਜੁਲਾਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਅਤੇ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।


ਉਧਰ ਇਸ ਸਾਰੇ ਮਾਮਲੇ 'ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਦਾਲਤ ਵਿੱਚ ਗਲਤ ਜਾਣਕਾਰੀ ਦਿੱਤੀ ਹੈ। ਉਹ ਆਪਣੀ ਜਾਇਦਾਦ ਵੇਚ ਰਹੇ ਹਨ ਅਤੇ ਉਹ ਕਿਸ ਤਰੀਕੇ ਨਾਲ ਅਦਾਲਤ ਨੂੰ ਗਲਤ ਤਰੀਕੇ ਨਾਲ ਬਿਆਨ ਪੇਸ਼ ਕਰ ਰਹੇ ਹਨ, ਇਸ ਬਾਰੇ ਸਿਰਸਾ ਅਦਾਲਤ ਵਿੱਚ ਸ਼ਿਕਾਇਤ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਨਾ ਭਰਾਵਾਂ ਦੁਆਰਾ ਬਦਨਾਮ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ ਦਿੱਲੀ ਵਿਚ ਅਦਾਲਤ ਦੇ ਆਦੇਸ਼ ਤੋਂ ਬਾਅਦ ਸਿੱਖ ਸਿਆਸਤ ਬਹੁਤ ਤੇਜ਼ ਹੋ ਗਈ ਹੈ।


ਇਹ ਵੀ ਪੜ੍ਹੋ: ਸੰਗਰੂਰ ਦੇ ਨਜ਼ਦੀਕੀ ਪਿੰਡ 'ਚ ਧੁਰੀ ਦੇ ਵਿਧਾਇਕ ਦਲਵੀਰ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਦਾ ਹੋਇਆ ਘਿਰਾਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904