ਸੰਗਰੂਰ: ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਲੱਡਾ ਵਿੱਚ ਮਾਹੌਲ ਉਦੋਂ ਤਨਾਅ ਭਰਿਆ ਹੋ ਗਿਆ ਜਦੋਂ ਪਿੰਡ ਵਿੱਚ ਆਏ ਧੁਰੀ ਦੇ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਘੇਰ ਲਿਆ। ਇਸ ਤੋਂ ਬਾਅਦ ਆਪਣੇ ਆਪ ਦਲਵੀਰ ਗੋਲਡੀ ਉੱਥੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਸਵਾਲ ਪੁੱਛਣੇ ਸ਼ੁਰੂ ਕੀਤੇ। ਇਸ ਦੌਰਾਨ ਪੁਲਿਸ ਅਤੇ ਯੂਨੀਅਨ ਨੇਤਾਵਾਂ ਦੇ ਵਿੱਚ ਧੱਕਾ ਮੁੱਕੀ ਵੀ ਹੋਈ ਅਤੇ ਯੂਨੀਅਨ ਨੇਤਾਵਾਂ ਦੇ ਕੱਪੜੇ ਵੀ ਫੱਟ ਗਏ।


ਸੰਯੁਕਤ ਮੋਰਚੇ ਦੀ ਕਾਲ 'ਤੇ ਸਾਰੇ ਰਾਜਨੇਤਾਵਾਂ ਦਾ ਪਿੰਡ ਵਿੱਚ ਆਉਣਾ ਬੈਨ ਕੀਤਾ ਗਿਆ ਹੈ। ਇਸੇ ਦੇ ਚਲਦੇ ਸ਼ਨੀਵਾਰ ਨੂੰ ਸੰਗਰੂਰ ਦੇ ਨਜਦੀਕ ਪਿੰਡ ਲੱਡਾ ਵਿੱਚ ਜਦੋਂ ਧੂਰੀ ਦੇ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਉੱਥੇ ਪਹੁੰਚੀ ਤਾਂ ਭਾਰਤੀ ਕਿਸਾਨ ਯੂਨੀਅਨ ਨੇ ਉਸ ਦਾ ਘਿਰਾਉ ਕਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।


ਉਸ ਦੌਰਾਨ ਜਦੋਂ ਦਲਵੀਰ ਗੋਲਡੀ ਦੀ ਪਤਨੀ ਵਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਮਿਲਣ ਆਈ ਸੀ ਅਤੇ ਕਿਸਾਨ ਯੂਨੀਅਨ ਵਲੋਂ ਇਸ ਤਰ੍ਹਾਂ ਉਨ੍ਹਾਂ ਦਾ ਘਿਰਾਉ ਕਰਨਾ ਬਿਲਕੁੱਲ ਗਲਤ ਹੈ।




ਕਿਸੇ ਮਾਮਲੇ 'ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤੋਂ ਧੂਰ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਾਡੇ ਪਿੰਡ ਵਿੱਚ ਆਏ ਸੀ ਕਿਉਂਕਿ ਅਸੀਂ ਸੰਯੁਕਤ ਮੋਰਚੇ ਦੀ ਕਾਲ 'ਤੇ ਪੂਰੇ ਪਿੰਡ ਵਿੱਚ ਰਾਜਨੀਤਕ ਨੇਤਾਵਾਂ ਦੇ ਆਉਣ 'ਤੇ ਰੋਕ ਲਗਾਈ ਹੋਈ ਹੈ ਪਰ ਅੱਜ ਫਿਰ ਜਦੋਂ ਉਹ ਪਿੰਡ ਵਿੱਚ ਆਏ ਤਾਂ ਕਿਸਾਨਾਂ ਵਲੋਂ ਉਨ੍ਹਾਂ ਦਾ ਘਿਰਾਓ ਕੀਤਾ ਗਿਆ।


ਪਰ ਵਿਧਾਇਕ ਦੀ ਪਤਨੀ ਨੇ ਕਿਹਾ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਪਿੰਡ ਚੋਂ ਬਾਹਰ ਨਹੀਂ ਕੱਢ ਸੱਕਦੇ ਅਤੇ ਬਾਅਦ ਵਿੱਚ ਲੱਡਾ ਦੇ ਟੋਲ ਪਲਾਜ਼ਾ 'ਤੇ ਚੱਲ ਰਹੇ ਧਰਨੇ ਤੋਂ ਅਤੇ ਹੋਰ ਕਿਸਾਨ ਮੌਕੇ 'ਤੇ ਆ ਗਏ ਅਤੇ ਉਨ੍ਹਾਂ ਦਾ ਘੇਰਾਓ ਕੀਤਾ ਗਿਆ।


ਬਾਅਦ ਵਿੱਚ ਵਿਧਾਇਕ ਦਲਵੀਰ ਗੋਲਡੀ ਵੱਡੀ ਪੁਲਿਸ ਫੋਰਸ ਨਾਲ ਉੱਥੇ ਆਏ ਅਤੇ ਕਿਸਾਨ ਯੂਨੀਅਨ ਦੇ ਲੋਕਾਂ ਨੂੰ ਉਸ ਨੇ ਚੈਲੇਂਜ ਕੀਤਾ ਕਿ ਕੋਈ ਉਨ੍ਹਾਂ ਨੂੰ ਪਿੰਡ ਵਿੱਚ ਆਉਣੋਂ ਨਹੀਂ ਰੋਕ ਸਕਦਾ। ਜਿਸ ਤੋਂ ਬਾਅਦ ਔਰਤਾਂ ਨੇ ਅੱਗੇ ਹੋਕੇ ਮੋਰਚਾ ਸੰਭਾਲਿਆ ਅਤੇ ਉਨ੍ਹਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ।


ਕਿਸਾਨਾਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਦਿੱਲੀ ਬਾਰਡਰ 'ਤੇ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ। ਅਤੇ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਕੋਈ ਰਾਜਨੇਤਾ ਪਿੰਡ ਵਿੱਚ ਨਹੀਂ ਆ ਸਕਦੇ।


ਇਹ ਵੀ ਪੜ੍ਹੋ: Jammu-Kashmir ਦੇ 11 ਸਰਕਾਰੀ ਕਰਮਟਾਰੀ ਬਰਖ਼ਾਸਤ, ਅੱਤਵਾਗੀ ਸੱਈਦ ਦੇ ਦੋ ਬੇਟਿਆਂ ਖਿਲਾਫ ਵੀ ਕਾਰਵਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904