ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਸੋਮਵਾਰ ਨੂੰ ਦੋ ਗੈਂਗਾਂ ਵਿੱਚ ਹੋਈ ਮੁਠਭੇੜ ਵਿੱਚ ਇੱਕ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਔਰਤ ਇੱਕ ਰਾਹਗੀਰ ਸੀ। ਘਟਨਾ ਵਿੱਚ ਪੰਜ ਜਣੇ ਵੀ ਜ਼ਖ਼ਮੀ ਹੋਏ ਹਨ।
ਇਸ ਘਟਨਾ ਵਿੱਚ ਟਿੱਲੂ ਤੇ ਗੋਗੀ ਗੈਂਗ ਦੇ ਬਦਮਾਸ਼ਾਂ ਦਾ ਹੱਥ ਹੋਣ ਦਾ ਖ਼ਦਸ਼ਾ ਹੈ। ਦੋਵੇਂ ਗੈਂਗ ਵਸੂਲੀ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਗੋਗੀ ਗੈਂਗ ਦੀ ਫਾਰਚੂਨਰ ਵੱਲੋਂ ਟਿੱਲੂ ਗੈਂਗ ਦੀ ਸਕਾਰਪੀਓ ਕਾਰ ਨੂੰ ਟੱਕਰ ਮਾਰੇ ਜਾਣ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਟਕਰਾਅ ਸ਼ੁਰੂ ਹੋ ਗਿਆ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਵਿੱਚ ਰਾਹ ਜਾਂਦੀ ਔਰਤ ਤੇ ਦੋਵੇਂ ਗੈਂਗਾਂ ਦਾ ਇੱਕ-ਇੱਕ ਮੈਂਬਰ ਹਲਾਕ ਹੋਇਆ ਹੈ।