ਨਵੀਂ ਦਿੱਲੀ: ਸ਼ਨੀ ਧਾਮ ਦੇ ਸੰਸਥਾਪਕ ਤੇ ਆਪਣੀ ਚੇਲੀ ਦੇ ਬਲਾਤਕਾਰ ਦਾ ਮੁਲਜ਼ਮ ਮਦਨ ਰਾਜਸਥਾਨੀ ਉਰਫ ਦਾਤੀ ਮਹਾਰਾਜ ਨੂੰ ਅੱਜ ਸਵੇਰੇ 11 ਵਜੇ ਕਰਾਈਮ ਬਰਾਂਚ ਸਾਹਮਣੇ ਪੇਸ਼ ਹੋਣਾ ਸੀ ਪਰ ਸੂਤਰਾਂ ਮੁਤਾਬਕ ਦਾਤੀ ਮਨੇ ਪੇਸ਼ ਹੋਣ ਲਈ ਅਜੇ 2 ਵਜੇ ਤਕ ਦਾ ਸਮਾਂ ਮੰਗਿਆ ਹੈ। ਫਿਲਹਾਲ ਮਹਾਰਾਜ ਅਜੇ ਫਰਾਰ ਹੈ। ਕਰਾਈਮ ਬਰਾਂਚ ਕੋਲ ਸਵਾਲਾਂ ਦੀ ਲੰਮੀ ਲਿਸਟ ਹੈ ਜੋ ਦਾਤੀ ਮਹਾਰਾਜ ਦੇ ਪੇਸ਼ ਹੋਣ ’ਤੇ ਪੁੱਛੇ ਜਾਣਗੇ।

 

ਜੇ ਅੱਜ ਦਾਤੀ ਮਹਾਰਾਜ ਪੇਸ਼ ਨਹੀਂ ਹੋਇਆ ਤਾਂ ਕਰਾਈਮ ਬਰਾਂਚ ਆਪਣਾ ਪਲਾਨ ਤੈਅ ਕਰੇਗੀ। ਸ਼ਨੀਵਾਰ ਨੂੰ ਕਰਾਈਮ ਬਰਾਂਚ ਦੀ ਟੀਮ ਪੀੜਤਾ ਤੇ ਉਸ ਦੇ ਪਿਤਾ ਨਾਲ ਦਾਤੀ ਦੇ ਆਸ਼ਰਮ ਪੁੱਜੀ ਸੀ। ਕਰੀਬ ਤਿੰਨ ਘੰਟੇ ਦੀ ਤਲਾਸ਼ੀ ਦੇ ਬਾਅਦ ਪੁਲਿਸ ਦੀ ਟੀਮ ਦਿੱਲੀ ਵਾਪਸ ਰਵਾਨਾ ਹੋਈ ਸੀ।

ਤਲਾਸ਼ੀ ਦੌਰਾਨ ਪੀੜਤਾ ਨੇ ਉਹ ਜਗ੍ਹਾ ਵੀ ਦਿਖਾਈ, ਜਿੱਥੇ ਉਸ ਨਾਲ ਕਥਿਤ ਤੌਰ ’ਤੇ ਵਾਰਦਾਤ ਹੋਈ ਸੀ। ਪੁਲਿਸ ਨੇ ਆਸ਼ਰਮ ਤੋਂ ਕੁਝ ਸਾਮਾਨ ਵੀ ਬਰਾਮਦ ਕੀਤਾ। ਇਸ ਦੇ ਇਲਾਵਾ ਆਸ਼ਰਮ ਅੰਦਰ ਮੌਜੂਦ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ।

 

ਦਾਤੀ ਮਹਾਰਾਜ ਦੀ ਆਵਾਜ਼ ਵਾਲੀ ਇੱਕ ਆਡੀਓ ਕਲਿੱਪ ਤੋਂ ਦਾਤੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਿਹਾ ਹੈ। ਕਲਿੱਪ ਵਿੱਚ ਕਾਨੂੰਨ ਦਾ ਸਨਮਾਣ ਕਰਨ ਦੀ ਗੱਲ ਕਰਦਿਆਂ-2 ਦਾਤੀ ਐਸਸੀ-ਐਸਟੀ ਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਹੈ।

ਆਡੀਓ ਵਿੱਚ ਬਾਬਾ ਕੋਈ ਧਰਨਾ ਪ੍ਰਦਰਸ਼ਨ ਨਾ ਕਰਨ, ਨਿਆਂ ਵਿਵਸਥਾ ਵਿੱਚ ਭਰੋਸਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਤੇ ਐਸਸੀ-ਐਸਟੀ ਦੀ ਗੱਲ ਕਹਿ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਪਾਲੀ ਵਿੱਚ ਅਜਿਹਾ ਕੋਈ ਮਾਹੌਲ ਹੀ ਨਹੀਂ ਤਾਂ ਉਹ ਇਸ ਤਰ੍ਹਾਂ ਦੀ ਅਪੀਲ ਕਿਉਂ ਕਰ ਰਿਹਾ ਹੈ।

 

ਦਾਤੀ ਮਹਾਰਾਜ ’ਤੇ ਚੜ੍ਹਾਵੇ ਦੀ ਤੇਲ ਵੇਚਣ ਦਾ ਵੀ ਇਲਜ਼ਾਮ ਲੱਗਾ ਹੈ। ਇਸ ਦੇ ਪਾਲੀ ਦੇ ਖੇਤਵਾਸ ਦੇ ਸ਼ਨੀ ਧਾਮ ਵਿੱਚ ਇੱਕ ਅਜਿਹੇ ਟੈਂਕ ਬਾਰੇ ਪਤਾ ਲੱਗਾ ਹੈ, ਜਿੱਥੇ ਸਾਰਾ ਤੇਲ ਇਕੱਠਾ ਕੀਤਾ ਜਾਂਦਾ ਹੈ।

ਦਰਅਸਲ ਸ਼ਨੀ ਸ਼ਿਲਾ ’ਤੇ ਭਗਤ ਸਰ੍ਹੋਂ ਦਾ ਤੇਲ ਚੜ੍ਹਾਉਂਦੇ ਹਨ ਸੀ ਪਰ ਤੇਲ ਕਿਤੇ ਬਾਹਰ ਡਿੱਗਦਾ ਨਜ਼ਰ ਨਹੀਂ ਆਉਂਦਾ। ਦਾਤੀ ਦੇ ਪੁਰਾਣੇ ਭਗਤਾਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਤੇਲ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ।

 

ਦਾਤੀ ਮਹਾਰਾਜ ਦਿੱਲੀ ਦੇ ਫਤਿਹਪੁਰ ਬੇਰੀ ਖੇਤਰ ਵਿੱਚ ਬਣੇ ਪ੍ਰਸਿੱਧ ਸ਼ਨਧਾਮ ਮੰਦਿਰ ਦਾ ਸੰਸਥਾਪਕ ਹੈ। ਇੱਕ 25 ਸਾਲ ਦੀ ਲੜਕੀ ਨੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਾਇਆ ਹੈ। ਆਪਣੀ ਸ਼ਿਕਾਇਤ ’ਚ ਲੜਕੀ ਨੇ ਕਿਹਾ ਹੈ ਕਿ ਦੋ ਸਾਲ ਪਹਿਲਾਂ, ਦਾਤੀ ਮਹਾਰਾਜ ਨੇ ਆਪਣੇ ਆਸ਼ਰਮ ਵਿੱਚ ਉਸ ਦਾ ਬਲਾਤਕਾਰ ਕੀਤਾ ਸੀ। ਜਿਸ ਲੜਕੀ ਨੇ ਦੋਸ਼ ਲਗਾਇਆ ਸੀ, ਉਹ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਸੱਤ ਸਾਲ ਦੀ ਉਮਰ ਤੋਂ ਹੀ ਦਾਤੀ ਮਹਰਾਜ ਨਾਲ ਰਹਿ ਰਹੀ ਸੀ।