ਨਵੀਂ ਦਿੱਲੀ: ਲਖਨਊ ਵਿੱਚ ਹਿੰਦੂ-ਮੁਸਲਿਮ ਜੋੜੇ ਨੂੰ ਪਾਸਪੋਰਟ ਜਾਰੀ ਕੀਤਾ ਜਾਣ 'ਤੇ ਵਿਵਾਦ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਸ਼ਖ਼ਬਰੀ ਦਿੱਤੀ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਹੁਣ ਘਰ ਬੈਠੇ ਪਾਸਪੋਰਟ ਹਾਸਲ ਕੀਤਾ ਜਾ ਸਕਦਾ ਹੈ।   ਸਵਰਾਜ ਨੇ ਕਿਹਾ ਕਿ ਹੁਣ ਪਾਸਪੋਰਟ ਸੇਵਾ ਐਪ ਰਾਹੀਂ ਦੇਸ਼ ਦਾ ਕੋਈ ਵੀ ਨਾਗਰਿਕ ਕਿਤੋਂ ਵੀ ਪਾਸਪੋਰਟ ਲਈ ਬਿਨੈ ਕਰ ਸਕਦਾ ਹੈ। ਐਪ ਵਿੱਚ ਦੱਸੇ ਪਤੇ ਉੱਪਰ ਹੀ ਪੁਲਿਸ ਵੈਰੀਫਿਕੇਸ਼ਨ ਹੋ ਜਾਵੇਗੀ। ਜਾਂਚ ਤੋਂ ਬਾਅਦ ਪਾਸਪੋਰਟ, ਐਪ 'ਤੇ ਦਿੱਤੇ ਪਤੇ ਉੱਪਰ ਭੇਜ ਦਿੱਤਾ ਜਾਵੇਗਾ। https://twitter.com/ANI/status/1011501832135434241 ਵਿਦੇਸ਼ ਮੰਤਰੀ ਨੇ ਅੱਜ ਪਾਸਪੋਰਟ ਸੇਵਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਇਹ ਜਾਣਕਾਰੀ ਦਿੱਤੀ ਹੈ। ਪਾਸਪੋਰਟ ਸੇਵਾ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਰਾਹੀਂ ਪਾਸਪੋਰਟ ਨਾਲ ਜੁੜੇ ਕਈ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ। ਸੁਸ਼ਮਾ ਨੇ ਕਿਹਾ ਕਿ ਪਾਰਸਪੋਰਟ ਬਣਾਉਣ ਲਈ ਮੈਰਿਜ ਸਰਟੀਫ਼ਿਕੇਟ ਤੇ ਤਲਾਕਸ਼ੁਦਾ ਔਰਤਾਂ ਲਈ ਆਪਣੇ ਸਾਬਕਾ ਪਤੀ ਦਾ ਨਾਂ ਦੇਣ ਦੀ ਲੋੜ ਨਹੀਂ ਹੈ।