ਕੌਂਸਲਰ ਪਿੰਕੀ ਕੁਮਾਰੀ ਨੇ ਕਦਮਕੂਆਂ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ। ਆਪਣੀ ਸ਼ਿਕਾਇਤ ਵਿੱਚ ਉਸ ਨੇ ਮੇਅਰ ਦੇ ਪੁੱਤਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਛੇੜਖਾਨੀ ਦਾ ਇਲਜ਼ਾਮ ਲਾਇਆ ਹੈ। ਕੌਂਸਲਰ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਹਿਲਾ ਕਮਿਸ਼ਨ ਜਾਵੇਗੀ ਤੇ ਮੁੱਖ ਮੰਤਰੀ ਨੂੰ ਵੀ ਮਿਲੇਗੀ।
ਮੰਗਲਵਾਰ ਨੂੰ ਨਗਰ ਨਿਗਮ ਬੋਰਡ ਦੀ ਬੈਠਕ ਸੀ ਜਿਸ ਦੌਰਾਨ ਅਫਸਰਸ਼ਾਹੀ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਕੌਂਸਲਰ ਆਪਸ ਵਿੱਚ ਭਿੜ ਗਏ। ਇਹ ਹੰਗਾਮਾਂ ਉਦੋਂ ਹੋਰ ਵੀ ਵੱਧ ਗਿਆ ਜਦ ਕੌਂਸਲਰ ਪਿੰਕੀ ਕੁਮਾਰੀ ਨੇ ਮੇਅਰ ਸੀਤਾ ਸਾਹੂ ਦੇ ਪੁੱਤਰ ਸ਼ਿਸ਼ਿਰ 'ਤੇ ਦੋ ਵਾਰ ਅੱਖ ਮਾਰਨ ਤੇ ਗੰਦਾ ਇਸ਼ਾਰਾ ਕਰਨ ਦੇ ਦੋਸ਼ ਲਾਏ। ਇਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ।