ਉੱਤਰ ਭਾਰਤ ਵਿੱਚ ਦਸੰਬਰ ਦੀ ਕੜਾਕੇ ਦੀ ਠੰਡ ਨੇ ਜ਼ੋਰ ਫੜ ਲਿਆ ਹੈ ਅਤੇ ਬਿਹਾਰ ਵੀ ਇਸਦੇ ਅਸਰ ਤੋਂ ਬਚਿਆ ਨਹੀਂ ਹੈ। ਸਵੇਰ ਦੀ ਭਾਰੀ ਠੰਡ ਅਤੇ ਸੰਘਣੇ ਕੋਹਰੇ ਨੂੰ ਦੇਖਦੇ ਹੋਏ ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਛੋਟੇ ਬੱਚਿਆਂ ਦੀ ਸਿਹਤ ਨੂੰ ਪਹਿਲ ਦਿੰਦਿਆਂ ਵੱਡਾ ਫੈਸਲਾ ਕੀਤਾ ਹੈ। ਵੀਰਵਾਰ ਯਾਨੀਕਿ ਅੱਜ 11 ਦਸੰਬਰ ਤੋਂ ਸਾਰੇ ਸਰਕਾਰੀ ਤੇ ਨਿੱਜੀ ਸਕੂਲ, ਪ੍ਰੀ-ਸਕੂਲ ਅਤੇ ਆਂਗਨਵਾੜੀ ਕੇਂਦਰਾਂ ਵਿੱਚ 8ਵੀਂ ਕਲਾਸ ਤੱਕ ਦੀ ਪੜ੍ਹਾਈ ਹੁਣ ਸਵੇਰੇ 8:30 ਵਜੇ ਤੋਂ ਸ਼ੁਰੂ ਹੋਕੇ ਸ਼ਾਮ 4:00 ਵਜੇ ਤੱਕ ਚੱਲੇਗੀ। ਇਹ ਨਵਾਂ ਸਮਾਂ ਇੱਕ ਹਫ਼ਤੇ ਲਈ, ਯਾਨੀ 18 ਦਸੰਬਰ 2025 ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ ਮੌਸਮ ਦੀ ਸਥਿਤੀ ਦੇ ਅਧਾਰ 'ਤੇ ਹੋਰ ਫੈਸਲਾ ਕੀਤਾ ਜਾਵੇਗਾ।
ਬੱਚਿਆਂ ਦੀ ਸਿਹਤ ਪਹਿਲੀ ਤਰਜੀਹ: ਜ਼ਿਲ੍ਹਾ ਪ੍ਰਸ਼ਾਸਨ ਦਾ ਸਖ਼ਤ ਫ਼ੈਸਲਾ
ਸਵੇਰ ਦੇ ਸਮੇਂ ਦੀ ਸੰਘਣੀ ਧੁੰਦ ਅਤੇ ਠੰਡੀ ਹਵਾ ਬੱਚਿਆਂ ਲਈ ਖ਼ਤਰਨਾਕ ਸਾਬਿਤ ਹੋ ਰਹੀ ਸੀ। ਸਰਦੀ-ਜ਼ੁਕਾਮ, ਵਾਇਰਲ ਬੁਖ਼ਾਰ ਅਤੇ ਸਾਹ ਲੈਣ ਵਿਚ ਹੋਣ ਵਾਲੀ ਮੁਸ਼ਕਲ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਜਿਸ ਕਰਕੇ ਪਟਨਾ ਦੇ ਜ਼ਿਲ੍ਹਾ ਦੰਡ ਅਧਿਕਾਰੀ ਡਾ. ਚੰਦਰਸ਼ੇਖਰ ਸਿੰਘ ਨੇ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ, “ਜ਼ਿਆਦਾ ਠੰਡ ਅਤੇ ਘੱਟ ਤਾਪਮਾਨ ਕਾਰਨ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਕਲਾਸ 8 ਤੱਕ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਸਿਰਫ਼ ਸਵੇਰੇ 8:30 ਵਜੇ ਤੋਂ ਸ਼ਾਮ 4:00 ਵਜੇ ਤੱਕ ਹੀ ਹੋਵੇਗੀ।” ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਮੌਸਮ ਦਾ ਤਾਜ਼ਾ ਹਾਲ
ਰਾਜ ਵਿੱਚ ਘੱਟੋ-ਘੱਟ ਤਾਪਮਾਨ 9–14°C ਦੇ ਵਿਚਕਾਰ ਬਣਿਆ ਹੋਇਆ ਹੈ। ਕੈਮੂਰ, ਗਿਆ, ਰੋਹਤਾਸ ਵਰਗੇ ਦੱਖਣ–ਪੱਛਮੀ ਜ਼ਿਲ੍ਹਿਆਂ ਵਿੱਚ ਪਾਰਾ 8–10°C ਤੱਕ ਡਿੱਗਣ ਦੀ ਸੰਭਾਵਨਾ ਹੈ। ਪਟਨਾ, ਪੂਰਬੀ–ਪੱਛਮੀ ਚੰਪਰਣ, ਸੀਤਾਮੜੀ, ਮਧੁਬਨੀ, ਦਰਭੰਗਾ, ਸੁਪੌਲ, ਅਰਰੀਆ, ਕਿਸ਼ਨਗੰਜ, ਭਾਗਲਪੁਰ ਅਤੇ ਜਮੂਈ ਵਿੱਚ ਸਵੇਰੇ–ਸ਼ਾਮ ਘਣਾ ਕੋਹਰਾ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।