ਜੰਮੂ: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਥਲ ਸੈਨਾ ਦਾ ਹੈਲੀਕਾਪਟਰ ਡਿੱਗ ਗਿਆ। ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਇਲਾਕੇ ਵਿੱਚ ਸਵੇਰੇ 10.30 ਤੋਂ 10.45 ਵਜੇ ਦੇ ਵਿਚਕਾਰ ਹਾਦਸਾ ਹੋਇਆ। ਸਥਾਨਕ ਲੋਕਾਂ ਨੇ ਹੈਲੀਕਾਪਟਰ ਵਿੱਚੋਂ ਦੋਵਾਂ ਜ਼ਖ਼ਮੀ ਪਾਇਲਟਾਂ ਨੂੰ ਬਾਹਰ ਕੱਢਿਆ। ਮੇਜਰ ਰੋਹਿਤ ਕੁਮਾਰ ਤੇ ਮੇਜਰ ਅਨੁਜ ਰਾਜਪੂਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।
ਦੋਵੇਂ ਪਾਇਲਟਾਂ ਨੂੰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀਆਰਓ ਡਿਫੈਂਸ ਜੰਮੂ ਨੇ ਇਹ ਜਾਣਕਾਰੀ ਦਿੱਤੀ।
ਉੱਤਰੀ ਕਮਾਂਡ, ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਜੀਓਸੀ-ਇਨ-ਸੀ, ਉੱਤਰੀ ਕਮਾਂਡ, ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਅਤੇ ਸਾਰੇ ਰੈਂਕ ਬਹਾਦਰ ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ 21 ਸਤੰਬਰ ਨੂੰ ਪਟਨੀਟੌਪ ਵਿਖੇ ਡਿਊਟੀ ਦੇ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਪ੍ਰਗਟ ਕੀਤੀ।”
ਇਸ ਤੋਂ ਪਹਿਲਾਂ, ਜੰਮੂ ਦੇ ਇੱਕ ਰੱਖਿਆ ਬੁਲਾਰੇ ਨੇ ਕਿਹਾ ਸੀ, "ਅੱਜ ਪਟਨੀਟੌਪ ਖੇਤਰ ਵਿੱਚ ਇੱਕ ਸਿਖਲਾਈ ਉਡਾਣ ਦੇ ਦੌਰਾਨ ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।" ਬੁਲਾਰੇ ਨੇ ਦੱਸਿਆ ਕਿ ਇਸ ਘਟਨਾ 'ਚ ਦੋ ਪਾਇਲਟ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 10.30 ਤੋਂ 10.45 ਦੇ ਵਿਚਕਾਰ ਵਾਪਰੀ। ਇਹ ਹੈਲੀਕਾਪਟਰ ਫੌਜ ਦੀ ਏਵੀਏਸ਼ਨ ਕੋਰ ਦਾ ਹੈ।
ਇਹ ਵੀ ਪੜ੍ਹੋ: ਅਦਾਲਤ ਨੇ ਹਰਿਆਣਾ ਰੋਡਵੇਜ਼ 'ਤੇ ਲਾਇਆ 1 ਲੱਖ 75 ਹਜ਼ਾਰ ਰੁਪਏ ਦਾ ਜੁਰਮਾਨਾ, ਜਾਣੋ ਕਿਉਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904