Paytm CEO Arrest: ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੰਕਰ ਸ਼ਰਮਾ ਦੀ ਕਾਰ ਦਿੱਲੀ ਦੇ ਮਾਲਵੀਆ ਨਗਰ ਇਲਾਕੇ 'ਚ ਮਦਰ ਇੰਟਰਨੈਸ਼ਨਲ ਸਕੂਲ ਨੇੜੇ ਹਾਦਸਾਗ੍ਰਸਤ ਹੋ ਗਈ। ਵਿਜੇ ਸ਼ੰਕਰ ਸ਼ਰਮਾ ਨੇ ਜੈਗੁਆਰ ਲੈਂਡ ਰੋਵਰ ਗੱਡੀ ਨਾਲ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ 22 ਫਰਵਰੀ ਦੀ ਹੈ।

Continues below advertisement


ਪੁਲਿਸ ਅਧਿਕਾਰੀਆਂ ਅਨੁਸਾਰ ਇਸ ਘਟਨਾ ਤੋਂ ਬਾਅਦ ਵਿਜੇ ਸ਼ੰਕਰ ਸ਼ਰਮਾ ਆਪਣੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਿਸ ਗੱਡੀ ਵਿੱਚ ਜੈਗੁਆਰ ਲੈਂਡ ਰੋਵਰ ਦੀ ਟੱਕਰ ਹੋਈ ਉਹ ਦੱਖਣੀ ਦਿੱਲੀ ਦੇ ਡੀਸੀਪੀ ਦੀ ਗੱਡੀ ਸੀ। ਜਿਸ ਨੂੰ ਡਰਾਈਵਰ ਪੈਟਰੋਲ ਭਰਨ ਲਈ ਆਪਣੇ ਨਾਲ ਲੈ ਕੇ ਜਾ ਰਿਹਾ ਸੀ। ਹਾਲਾਂਕਿ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ।


ਪੁਲਿਸ ਗੱਡੀ ਦੇ ਨੰਬਰ ਤੋਂ ਕੰਪਨੀ ਤੱਕ ਪਹੁੰਚੀ


ਪੁਲਸ ਅਧਿਕਾਰੀਆਂ ਮੁਤਾਬਕ ਇਹ ਗੱਡੀ ਗੁੜਗਾਓਂ ਸਥਿਤ ਇਕ ਕੰਪਨੀ ਦੇ ਨਾਂ 'ਤੇ ਰਜਿਸਟਰਡ ਸੀ। ਜਦੋਂ ਪੁਲੀਸ ਨੇ ਕੰਪਨੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਗੱਡੀ ਨੂੰ ਗ੍ਰੇਟਰ ਕੈਲਾਸ਼ ਪਾਰਟ 2 ਦਾ ਰਹਿਣ ਵਾਲਾ ਵਿਜੇ ਸ਼ੰਕਰ ਸ਼ਰਮਾ ਚਲਾ ਰਿਹਾ ਸੀ। ਪੁਲੀਸ ਨੇ ਬਾਅਦ ਵਿੱਚ ਵਿਜੇ ਸ਼ੰਕਰ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਜ਼ਮਾਨਤੀ ਧਾਰਾਵਾਂ ਕਾਰਨ ਉਸ ਨੂੰ ਥਾਣੇ ਤੋਂ ਤੁਰੰਤ ਜ਼ਮਾਨਤ ਦੇ ਦਿੱਤੀ ਗਈ।


 






ਕੌਣ ਹੈ ਵਿਜੇ ਸ਼ੇਖਰ ਸ਼ਰਮਾ-


ਦੱਸ ਦੇਈਏ ਕਿ ਮੋਬਾਈਲ ਵਾਲਿਟ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ (39) ਸਭ ਤੋਂ ਨੌਜਵਾਨ ਭਾਰਤੀ ਅਰਬਪਤੀ ਹਨ। ਫੋਰਬਸ ਨੇ ਦੁਨੀਆ ਦੇ ਅਰਬਪਤੀਆਂ ਦੀ 2018 ਦੀ ਸੂਚੀ ਵਿੱਚ ਸ਼ਰਮਾ ਨੂੰ 1.7 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ 1394ਵੇਂ ਸਥਾਨ 'ਤੇ ਰੱਖਿਆ ਹੈ। ਸ਼ਰਮਾ 40 ਸਾਲ ਤੋਂ ਘੱਟ ਉਮਰ ਦੇ ਇਕਲੌਤੇ ਭਾਰਤੀ ਅਰਬਪਤੀ ਹਨ। ਵਿਜੇ ਸ਼ਰਮਾ ਨੇ 2011 ਵਿੱਚ ਮੋਬਾਈਲ ਵਾਲਿਟ ਪੇਟੀਐਮ ਦੀ ਸਥਾਪਨਾ ਕੀਤੀ ਸੀ। ਇਸ ਦੇ ਨਾਲ ਹੀ ਈ-ਕਾਮਰਸ ਕਾਰੋਬਾਰ ਪੇਟੀਐਮ ਮਾਲ ਅਤੇ ਪੇਟੀਐਮ ਪੇਮੈਂਟਸ ਬੈਂਕ ਵੀ ਬਣਾਏ ਗਏ ਹਨ।


ਇਹ ਵੀ ਪੜ੍ਹੋ : PM Awas Yojana ਦੀ ਆ ਗਈ ਸਬਸਿਡੀ! ਛੇਤੀ ਚੈੱਕ ਕਰੋ ਤੁਹਾਡੇ ਖਾਤੇ 'ਚ ਪੈਸਾ ਆਇਆ ਜਾਂ ਨਹੀਂ?