ਨਵੀਂ ਦਿੱਲੀ: ਜੇਕਰ ਤੁਸੀਂ ਇੱਕ ਹੀ ਕਾਲੌਨੀ ਦੇ ਮਕਾਨ ਬਦਲ ਕੇ ਦੂਜੇ ਮਕਾਨ ‘ਚ ਸ਼ਿਫਟ ਹੋ ਗਏ ਹੋ ਤਾਂ ਵੀ ਪਾਸਪੋਰਟ ਬਣਵਾਉਣ ਸਮੇਂ ਨਵੇਂ ਘਰ ਦਾ ਪਤਾ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ ‘ਤੇ ਪੁਲਿਸ ਵੈਰੀਫਿਕੇਸ਼ਨ ਪ੍ਰਕ੍ਰਿਆ ਦੌਰਾਨ ਦਿੱਕਤ ਆ ਸਕਦੀ ਹੈ। ਬਿਨੈਕਾਰ ਨੂੰ ਸਜ਼ਾ ਵਜੋਂ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ।
ਇਹ ਖੁਲਾਸਾ 9 ਜੁਲਾਈ ਨੂੰ ਲੱਗਣ ਵਾਲੀ ਤਿੰਨ ਦਿਨੀਂ ਪਾਸਪੋਰਟ ਅਦਾਲਤ ‘ਚ ਰੱਖੇ ਜਾਣ ਵਾਲੀ ਸੁਝਾਵਾਂ ਸਬੰਧੀ ਹੋਈ ਬੈਠਕ ‘ਚ ਹੋਇਆ। ਅਜਿਹੀਆਂ ਹੀ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਪਾਸਪੋਰਟ ਹੋਲਡ ਹੋ ਜਾਂਦਾ ਹੈ ਤੇ ਇਸ ਕਰਕੇ ਪਾਸਪੋਰਟ ਦਫਤਰ ‘ਚ ਵੀ ਕੰਮ ਬਕਾਇਆ ਹੁੰਦਾ ਜਾ ਰਿਹਾ ਹੈ। ਇਸ ਸਮੇਂ ਪਾਸਪੋਰਟ ਹੋਲਡ ਫਾਈਲਾਂ ਦੀ ਗਿਣਤੀ 1028 ਹੈ।
ਖੇਤਰੀ ਪਾਸਪੋਰਟ ਅਧਿਕਾਰੀ ਰਸ਼ਮੀ ਬਘੇਲ ਨੇ ਦੱਸਿਆ ਕਿ ਹੋਲਡ ਫਾਈਲਾਂ ‘ਚ ਸਭ ਤੋਂ ਜ਼ਿਆਦਾ ਗਲਤੀਆਂ ਪਤੇ ਨੂੰ ਲੈ ਕੇ ਹੁੰਦੀਆਂ ਹਨ। ਲੋਕ ਘਰ ਬਦਲ ਲੈਂਦੇ ਹਨ ਤੇ ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਦਸਤਾਵੇਜਾਂ ‘ਚ ਨਵਾਂ ਪਤਾ ਲਿਖਣਾ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ‘ਚ ਬਿਨੈਕਾਰ ਨੂੰ ਫਾਈਲ ਬੰਦ ਕਰਵਾ ਨਵੇਂ ਸਿਰੇ ਤੋਂ ਫਾਈਲ ਲਾਉਣੀ ਪੈਂਦੀ ਹੈ ਤੇ ਨਾਲ ਹੀ ਪਨੈਲਟੀ ਵੀ ਦੇਣੀ ਪੈਂਦੀ ਹੈ।
ਇਸ ਦੇ ਨਾਲ ਹੀ ਅਰਜ਼ੀਦਾਤਾ ਨੂੰ ਥਾਣੇ ਤੇ ਕੋਰਟ ਨਾਲ ਜੁੜੇ ਮਾਮਲੇ ਵੀ ਕਿਸੇ ਤੋਂ ਨਹੀ ਲੁਕਾਉਣੇ ਚਾਹੀਦੇ ਨਹੀ ਤਾਂ ਉਨ੍ਹਾਂ ਨੂੰ ਵੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਕੋਰਟ ਕੇਸ ਲੰਮਾ ਚੱਲਣ ਦੀ ਸੂਰਤ ‘ਚ ਕੋਰਟ ਤੋਂ ਐਨਓਸੀ ਲੈ ਲੈਣੀ ਚਾਹੀਦੀ ਹੈ।
ਪਾਸਪੋਰਟ ਬਣਵਾ ਰਹੇ ਹੋ ਤਾ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਗੱਲ਼ਾਂ ਦਾ ਰੱਖੋ ਖਿਆਲ
ਏਬੀਪੀ ਸਾਂਝਾ
Updated at:
04 Jul 2019 04:20 PM (IST)
ਜੇਕਰ ਤੁਸੀਂ ਇੱਕ ਹੀ ਕਾਲੌਨੀ ਦੇ ਮਕਾਨ ਬਦਲ ਕੇ ਦੂਜੇ ਮਕਾਨ ‘ਚ ਸ਼ਿਫਟ ਹੋ ਗਏ ਹੋ ਤਾਂ ਵੀ ਪਾਸਪੋਰਟ ਬਣਵਾਉਣ ਸਮੇਂ ਨਵੇਂ ਘਰ ਦਾ ਪਤਾ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ ‘ਤੇ ਪੁਲਿਸ ਵੈਰੀਫਿਕੇਸ਼ਨ ਪ੍ਰਕ੍ਰਿਆ ਦੌਰਾਨ ਦਿੱਕਤ ਆ ਸਕਦੀ ਹੈ।
- - - - - - - - - Advertisement - - - - - - - - -