ਅੰਬਾਲਾ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ, 1952 ਨੂੰ ਅੰਬਾਲਾ ਛਾਉਣੀ ਵਿੱਚ ਹੋਇਆ। ਉਹ ਸਾਧਾਰਨ ਜਿਹੇ ਪਰਿਵਾਰ ਤੋਂ ਉੱਠ ਕੇ ਕੌਮੀ ਪੱਧਰ ਦੀ ਨੇਤਾ ਬਣੀ। ਅੱਜ ਉਹ ਇਸ ਦੁਨੀਆ ਵਿੱਚ ਨਹੀਂ ਹਨ ਤਾਂ ਉਨ੍ਹਾਂ ਦੇ ਜੱਦੀ ਘਰ ਤੇ ਇੱਥੋਂ ਦੀਆਂ ਗਲੀਆਂ ਵਿੱਚ ਵੀ ਅੱਜ ਮਾਤਮ ਪਸਰਿਆ ਹੋਇਆ ਹੈ।
ਸੁਸ਼ਮਾ ਦਾ ਵਿਆਹ ਤੋਂ ਪਹਿਲਾਂ ਨਾਂ ਸੁਸ਼ਮਾ ਸ਼ਰਮਾ ਸੀ। ਸੁਸ਼ਮਾ ਦੇ ਬਚਪਨ ਦੀਆਂ ਕਹਾਣੀਆਂ ਦੱਸਦੇ ਸਥਾਨਕ ਲੋਕਾਂ ਨੇ ਕਿਹਾ ਕਿ ਸਕੂਲ ਦੇ ਦਿਨਾਂ ਤੋਂ ਹੀ ਸੁਸ਼ਮਾ ਕਵਿਤਾ ਗਾਉਂਦੀ ਸੀ ਤੇ ਸਾਰੇ ਉਸ ਨੂੰ ਬੈਠ ਕੇ ਸੁਣਦੇ ਹੁੰਦੇ ਸੀ। ਸੁਸ਼ਮਾ ਦੇ ਪਿਤਾ ਵੈਦ ਸਨ ਤੇ ਸੁਸ਼ਮਾ ਆਪਣੇ ਪਿਤਾ ਨਾਲ ਕਲੀਨਕ 'ਤੇ ਕਦੀ-ਕਦਾਰ ਹੱਥ ਵਟਾਉਂਦੀ ਸੀ।
ਸੁਸ਼ਮਾ ਨੇ 1966 ਵਿੱਚ ਐਸਡੀ ਕਾਲਜ ਅੰਬਾਲਾ ਕੈਂਟ ਵਿਖੇ ਦਾਖਲਾ ਲਿਆ ਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਉਨ੍ਹਾਂ ਦੇ ਦੁਨੀਆ ਤੋਂ ਚਲੇ ਜਾਣ 'ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਨੇ ਦੁੱਖ ਜਤਾਇਆ। ਉਨ੍ਹਾਂ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਸੁਸ਼ਮਾ ਐਨਸੀਸੀ ਦੀ ਕੈਡਿਟ ਵੀ ਰਹੀ ਸੀ। ਸੁਸ਼ਮਾ ਨੂੰ ਸਟੂਡੈਂਟ ਆਫ ਦ ਈਅਰ ਦਾ ਐਵਾਰਡ ਵੀ ਕਾਲਜ ਵੱਲੋਂ ਦਿੱਤਾ ਗਿਆ ਸੀ।
ਆਪਣੀ ਭਾਸ਼ਾ ਤੇ ਸਪੀਚ ਲਈ ਜਾਣੀ ਜਾਂਦੀ ਸੁਸ਼ਮਾ ਸਵਰਾਜ ਹਿੰਦੀ ਦੇ ਪ੍ਰੋਫੈਸਰ ਲੀਲਾ ਧਰਮ ਵਿਯੋਗੀ ਨੂੰ ਆਪਣਾ ਗੁਰੂ ਮੰਨਦੀ ਸੀ। ਪ੍ਰੋਫ਼ੈਸਰ ਵਿਯੋਗੀ ਦੀ ਪਤਨੀ ਚੰਦਰਕਾਂਤਾ ਨੇ ਸੁਸ਼ਮਾ ਦੇ ਬਚਪਨ ਬਾਰੇ ਦੱਸਦੇ ਹੋਏ ਕਿਹਾ ਕੀ ਪ੍ਰੋ. ਯੋਗੀ ਨੇ ਸੁਸ਼ਮਾ ਨੂੰ ਭਾਸ਼ਾ ਤੇ ਭਾਸ਼ਣ ਬਾਰੇ ਸਿਖਲਾਈ ਦਿੱਤੀ ਸੀ।
ਚੰਦਰਕਾਂਤਾ ਨੇ ਵੀ ਇਹ ਵੀ ਕਿਹਾ ਕਿ ਟ੍ਰੇਨਿੰਗ ਲੈਣ ਵਾਲੇ ਤਾਂ ਕਾਲਜ ਦੇ ਕਈ ਬੱਚੇ ਸੀ ਪਰ ਸੁਸ਼ਮਾ ਹਮੇਸ਼ਾ ਇੱਕ ਟਰਾਫ਼ੀ ਨਾਲ ਮੁਕਾਬਲੇ ਵਿੱਚੋਂ ਪਰਤਦੀ ਸੀ। ਉਨ੍ਹਾਂ ਦੱਸਿਆ ਕਿ ਸੁਸ਼ਮਾ ਡਿਬੇਟ ਤੇ ਡਿਸਕਟੇਸ਼ਨ ਵਿੱਚ ਟਰਾਫੀ ਜਿੱਤਣ ਤੋਂ ਬਾਅਦ ਗੁਲਾਬ ਜਾਮੁਨ ਖਾਣ ਦਾ ਵੀ ਬੜਾ ਸ਼ੌਕ ਸੀ। ਅੱਜ ਉਹ ਬੁਲੰਦ ਆਵਾਜ਼ ਹਮੇਸ਼ਾ ਲਈ ਸ਼ਾਂਤ ਹੋ ਗਈ ਹੈ।
ਅੰਬਾਲਾ ਦੀਆਂ ਜਿਨ੍ਹਾਂ ਗਲੀਆਂ 'ਚ ਬੀਤੀਆ ਸੁਸ਼ਮਾ ਸਵਰਾਜ ਦਾ ਬਚਪਨ, ਉੱਥੇ ਛਾਇਆ ਅੱਜ ਮਾਤਮ
ਏਬੀਪੀ ਸਾਂਝਾ
Updated at:
07 Aug 2019 04:21 PM (IST)
ਸੁਸ਼ਮਾ ਦਾ ਵਿਆਹ ਤੋਂ ਪਹਿਲਾਂ ਨਾਂ ਸੁਸ਼ਮਾ ਸ਼ਰਮਾ ਸੀ। ਸੁਸ਼ਮਾ ਦੇ ਬਚਪਨ ਦੀਆਂ ਕਹਾਣੀਆਂ ਦੱਸਦੇ ਸਥਾਨਕ ਲੋਕਾਂ ਨੇ ਕਿਹਾ ਕਿ ਸਕੂਲ ਦੇ ਦਿਨਾਂ ਤੋਂ ਹੀ ਸੁਸ਼ਮਾ ਕਵਿਤਾ ਗਾਉਂਦੀ ਸੀ ਤੇ ਸਾਰੇ ਉਸ ਨੂੰ ਬੈਠ ਕੇ ਸੁਣਦੇ ਹੁੰਦੇ ਸੀ। ਸੁਸ਼ਮਾ ਦੇ ਪਿਤਾ ਵੈਦ ਸਨ ਤੇ ਸੁਸ਼ਮਾ ਆਪਣੇ ਪਿਤਾ ਨਾਲ ਕਲੀਨਕ 'ਤੇ ਕਦੀ-ਕਦਾਰ ਹੱਥ ਵਟਾਉਂਦੀ ਸੀ।
- - - - - - - - - Advertisement - - - - - - - - -