ਲਖਨਊ : ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਸਰਯੂ ਤੱਟ 'ਤੇ ਸੈਲਾਨੀਆਂ ਲਈ 'ਰਾਮ ਕੀ ਪੈੜੀ' ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ ਅਤੇ ਇੱਥੇ ਹਰ ਸਮੇਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਕਾਰਨ ਇਹ ਹੈ ਕਿ 'ਰਾਮ ਕੀ ਪੈੜੀ' 'ਚ ਪਾਣੀ ਘੱਟ ਵਗਦਾ ਹੈ ਅਤੇ ਗਰਮੀਆਂ ਦੇ ਦਿਨਾਂ 'ਚ ਇਸ਼ਨਾਨ ਕਰਨ ਨਾਲ ਆਨੰਦ ਮਿਲਦਾ ਹੈ। ਇਸ ਲਈ ਭਾਵੇਂ ਸੈਲਾਨੀ ਜਾਂ ਆਮ ਅਯੁੱਧਿਆ ਵਾਸੀ ਹੋਣ, ਸਾਰੇ 'ਰਾਮ ਕੀ ਪੈੜੀ' 'ਚ ਇਸ਼ਨਾਨ ਕਰਦੇ ਨਜ਼ਰ ਆ ਜਾਣਗੇ।
ਪਰ ਇਸ 'ਰਾਮ ਕੀ ਪੈੜੀ' ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਵਿਆਹੁਤਾ ਜੋੜਾ 'ਰਾਮ ਕੀ ਪੈੜੀ' 'ਚ ਲੋਕਾਂ ਵਿਚਕਾਰ ਇਸ਼ਨਾਨ ਕਰਦਾ ਨਜ਼ਰ ਆ ਰਿਹਾ ਹੈ। ਇਸ ਵਿਚਕਾਰ ਪਤਨੀ ਨੇ ਪਤੀ ਨੂੰ ਕਿੱਸ ਕਰ ਲਿਆ। ਇਹ ਕਿੱਸ ਬੇਚਾਰੇ ਪਤੀ ਲਈ ਮੁਸੀਬਤ ਦਾ ਕਾਰਨ ਬਣ ਗਈ। ਕਿੱਸ ਕਰਨ ਸਮੇਂ ਪਤਨੀ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੇ ਪਤੀ ਨੂੰ ਉਸ ਦੇ ਕਿੱਸ ਦੀ ਇੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ।
ਦਰਅਸਲ, ਵਾਇਰਲ ਵੀਡੀਓ 'ਚ ਹੀ ਪਤਨੀ ਦੇ ਕਿਸ ਕਰਨ ਵਾਲੇ ਪਤੀ ਕੋਲ ਰਾਮ ਕੀ ਪੈੜੀ 'ਚ ਨਹਾ ਰਹੇ ਮੁੰਡਿਆਂ ਦਾ ਇੱਕ ਗਰੁੱਪ ਆਉਂਦਾ ਹੈ ਅਤੇ ਉਨ੍ਹਾਂ 'ਤੇ ਅਸ਼ਲੀਲਤਾ ਦਾ ਇਲਜ਼ਾਮ ਲਗਾ ਕੇ ਪਤੀ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਤਾਂ ਪਤਨੀ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਮੁੰਡਿਆਂ ਦੀ ਵਧਦੀ ਭੀੜ ਵੇਖ ਉਹ ਡਰ ਜਾਂਦੀ ਹੈ। ਇਸ ਮਗਰੋਂ ਉਸ ਦੇ ਪਤੀ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ ਨੌਜਵਾਨ ਪਤੀ ਨੂੰ ਕੁੱਟਦੇ ਹਨ ਅਤੇ ਕੁਝ ਹੀ ਸਕਿੰਟਾਂ 'ਚ ਇਹ ਸਿਲਸਿਲਾ ਗਰੁੱਪ ਕੁੱਟਮਾਰ 'ਚ ਬਦਲ ਜਾਂਦਾ ਹੈ। ਰਾਮ ਕੀ ਪੈੜੀ ਨੂੰ ਵਾਟਰ ਪਾਰਕ ਸਮਝਣਾ ਨਵੇਂ ਵਿਆਹੇ ਜੋੜੇ ਲਈ ਅਜਿਹਾ ਸਬਕ ਬਣ ਗਿਆ, ਜੋ ਸ਼ਾਇਦ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ।