ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਠੰਢ ਵਧ ਗਈ ਹੈ। ਵੀਰਵਾਰ ਸਵੇਰੇ ਹਲਕੀ ਜਿਹੀ ਸੀਤ ਹਵਾ ਚੱਲਣ ਕਰਕੇ ਠੰਢ ਮਹਿਸੂਸ ਕੀਤੀ ਗਈ। ਸਵੇਰੇ ਧੁੰਦ ਪੈ ਰਹੀ ਸੀ ਪਰ ਦਿਨ ਦੇ ਸਮੇਂ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਲਈ ਦਿੱਲੀ ਤੇ ਐਨਸੀਆਰ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਘੱਟੋ-ਘੱਟ ਅੱਠ ਡਿਗਰੀ ਰਹਿਣ ਦੀ ਸੰਭਾਵਨਾ ਹੈ।
ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਦਿੱਲੀ, ਨੋਇਡਾ, ਫਰੀਦਾਬਾਦ, ਗੁਰੂਗ੍ਰਾਮ ਤੇ ਗਾਜ਼ੀਆਬਾਦ 'ਚ ਠੰਢ 'ਚ ਵਾਧਾ ਵੇਖਣ ਨੂੰ ਮਿਲਿਆ। ਤਾਪਮਾਨ ਵਿੱਚ ਗਿਰਾਵਟ ਦੇ ਕਾਰਨ ਠੰਢ ਵਧ ਰਹੀ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ ਅੱਠ ਡਿਗਰੀ ਸੈਲਸੀਅਸ ਦੇ ਨੇੜੇ ਸੀ।
Breaking | Captain ਪਹੁੰਚੇ Amit Shah ਘਰ, Meeting ਸ਼ੁਰੂ, ਦੇਖੋ ਤਸਵੀਰਾਂ
ਦਿੱਲੀ ਵਿੱਚ ਸਵੇਰ ਦਾ ਤਾਪਮਾਨ ਲਗਪਗ 13 ਡਿਗਰੀ ਸੈਲਸੀਅਸ ਸੀ। ਜਦੋਂਕਿ ਵੱਧ ਤੋਂ ਵੱਧ ਤਾਪਮਾਨ 27 ਤੇ ਘੱਟੋ ਘੱਟ ਤਾਪਮਾਨ 11 ਦੇ ਨੇੜੇ ਰਹਿਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਲਗਾਤਾਰ ਤੀਜੇ ਦਿਨ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਇਸ ਕਾਰਨ ਸਵੇਰੇ ਠੰਢ ਵਧੇਰੇ ਮਹਿਸੂਸ ਕੀਤੀ ਗਈ, ਪਰ ਦਿਨ ਵੇਲੇ ਧੁੱਪ ਕਰਕੇ ਵੱਧ ਤੋਂ ਵੱਧ ਤਾਪਮਾਨ ਵਿਚ ਥੋੜ੍ਹਾ ਜਿਹਾ ਵਾਧਾ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਹਾਲ ਹੀ ਵਿੱਚ ਸਕਾਈਮੇਟ ਮੌਸਮ ਦੇ ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਤ ਨੇ ਦੱਸਿਆ ਕਿ ਦਿੱਲੀ ਇਸ ਸਾਲ ਨਵੰਬਰ ਵਿੱਚ ਇੱਕ ਦਹਾਕੇ ਵਿੱਚ ਸਭ ਤੋਂ ਠੰਡਾ ਰਿਹਾ ਹੈ। ਦਿੱਲੀ-ਐਨਸੀਆਰ ਵਿਚ ਪਿਛਲੇ 71 ਸਾਲਾਂ ਦਾ ਰਿਕਾਰਡ ਟੁੱਟਿਆ ਸੀ, ਜਦੋਂ ਨਵੰਬਰ ਸਭ ਤੋਂ ਵੱਧ ਠੰਢਾ ਸੀ।
Delhi police: ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ, ਸੜਕਾਂ ਸੀਲ, ਚੌਕਸੀ ਵਧਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Weather Forecast: ਅਜੇ ਨਹੀਂ ਮਿਲੇਗੀ ਲੋਕਾਂ ਨੂੰ ਠੰਢ ਤੋਂ ਰਾਹਤ, ਜਾਣੋ-ਮੌਸਮ ਦੀ ਤਾਜ਼ਾ ਸਥਿਤੀ
ਏਬੀਪੀ ਸਾਂਝਾ
Updated at:
03 Dec 2020 01:10 PM (IST)
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਲਈ ਦਿੱਲੀ ਤੇ ਐਨਸੀਆਰ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਘੱਟੋ ਘੱਟ ਅੱਠ ਡਿਗਰੀ ਰਹਿਣ ਦੀ ਸੰਭਾਵਨਾ ਹੈ।
- - - - - - - - - Advertisement - - - - - - - - -