ਨਵੀਂ ਦਿੱਲੀ: ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀ ਕੀਮਤ ਨੂੰ ਲੈ ਕੇ ਰੋਸ ਹੈ। ਇਸ ਦੌਰਾਨ ਅੱਜ ਕੀਮਤਾਂ ਫਿਰ ਵਧੀਆਂ ਹਨ।ਦਿੱਲੀ ਵਿੱਚ ਪੈਟਰੋਲ 39 ਪੈਸੇ ਵੱਧ ਕੇ 90.58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਜਦੋਂ ਕਿ ਡੀਜ਼ਲ 37 ਪੈਸੇ ਪ੍ਰਤੀ ਲੀਟਰ ਦੇ ਬਾਅਦ 80.97 ਰੁਪਏ ਤੇ ਆ ਗਿਆ ਹੈ।ਪੈਟਰੋਲ ਡੀਜ਼ਲ ਦੀ ਕੀਮਤ ਵਿੱਚ ਇਹ ਵਾਧਾ ਲਗਾਤਾਰ 12ਵੇਂ ਦਿਨ ਅਤੇ ਇਸ ਮਹੀਨੇ 14ਵੀਂ ਵਾਰ ਹੋਇਆ ਹੈ।

ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 97 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ 88.06 ਰੁਪਏ ਪ੍ਰਤੀ ਲੀਟਰ ਹੈ। ਦੂਜੇ ਸ਼ਹਿਰਾਂ ਵਿਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਨਵੇਂ ਰਿਕਾਰਡ ਦੇ ਪੱਧਰਾਂ ਨੂੰ ਛੂਹ ਰਹੀਆਂ ਹਨ।

 

ਸ਼ਹਿਰ

ਪ੍ਰੈਟਰੋਲ 

ਡੀਜ਼ਲ

ਦਿੱਲੀ 90.58 80.97
ਚੇਨਈ 92.59 85.98
ਨੋਇਡਾ 91.44 81.41
ਮੁੰਬਈ 97.00 88.06
ਕੋਲਕਾਤਾ  95.33 84.56

 

ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਦਲਦੀ ਹੈ।ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੁੰਦੇ ਹਨ।ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਬਦਲਦੀਆਂ ਹਨ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕੀ ਹਨ।