ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਵਾਧਾ ਹੋਇਆ ਹੈ। ਐਤਵਾਰ ਪੈਟਰੋਲ 8 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 19 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਅੰਤਰ ਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ
ਤਾਜ਼ਾ ਕੀਮਤਾਂ ਮੁਤਾਬਕਾਂ ਦਿੱਲੀ 'ਚ ਪੈਟਰੋਲ ਅੱਠ ਪੈਸੇ ਦੇ ਵਾਧੇ ਨਾਲ 81 ਰੁਪਏ 46 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 19 ਪੈਸੇ ਦੇ ਵਾਧੇ ਦੇ ਨਾਲ 71.07 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਨੇ ਸ਼ੁੱਕਰਵਾਰ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਹੋ ਗਿਆ।
ਤਿੰਨ ਦਿਨ 'ਚ ਪੈਟਰੋਲ ਦੀ ਕੀਮਤ 40 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 61 ਪੈਸੇ ਪ੍ਰਤੀ ਲੀਟਰ ਵਧ ਗਈ ਹੈ। ਇਸ ਤੋਂ ਪਹਿਲਾਂ 22 ਸਤੰਬਰ ਨਾਲ ਪੈਟਰੋਲ ਕੀਮਤਾਂ 'ਚ ਸੋਧ ਨਹੀਂ ਹੋਈ ਸੀ। ਉੱਥੇ ਹੀ ਅਕਤੂਬਰ ਤੋਂ ਡੀਜ਼ਲ ਕੀਮਤਾਂ 'ਚ ਬਦਲਾਅ ਨਹੀਂ ਹੋਇਆ ਸੀ।