ਨਵੀਂ ਦਿੱਲੀ: ਜੀ-20 ਦਾ ਦੋ ਦਿਨਾਂ ਸ਼ਿਖਰ ਸੰਮੇਲਨ ਸ਼ਨੀਵਾਰ ਤੋਂ ਸ਼ੁਰੂ ਹੋਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਸੰਮੇਲਨ 'ਚ ਸ਼ਾਮਲ ਹੋਏ। ਜੀ 20 ਸੰਮੇਲਨ ਨੂੰ ਸੰਬੋਧਨ ਕਰਿਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਮਨੁੱਖ ਦੇ ਇਤਿਹਾਸ 'ਚ ਟਰਨਿੰਗ ਪੁਆਇੰਟ ਹੈ। ਉਨ੍ਹਾਂ ਕਿਹਾ, 'ਦੁਨੀਆਂ ਨੂੰ ਦੂਜੇ ਵਿਸ਼ਵ ਯੁੱਧ ਦੇ ਬਾਅਦ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।'


ਬੈਠਕ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕੀਤਾ, 'ਜੀ-20 ਲੀਡਰਾਂ ਦੇ ਨਾਲ ਬਹੁਤ ਹੀ ਉਪਯੋਗੀ ਚਰਚਾ ਹੋਈ। ਦੁਨੀਆਂ ਦੀ ਸਭ ਤੋਂ ਵੱਡੀ ਅਰਥ-ਵਿਵਸਥਾਵਾਂ ਵੱਲੋਂ ਯਤਨਾਂ ਨਾਲ ਨਿਸਚਿਤ ਰੂਪ ਨਾਲ ਇਸ ਮਹਮਾਰੀ ਤੋਂ ਤੇਜ਼ੀ ਨਾਲ ਰਿਕਵਰੀ ਕੀਤੀ ਜਾਵੇਗੀ। ਵਰਚੂਅਲ ਸਮਿੱਟ ਦੀ ਮੇਜ਼ਬਾਨੀ ਲਈ ਸਾਊਦੀ ਅਰਬ ਨੂੰ ਧੰਨਵਾਦ।'


ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਸ਼ਨੀਵਾਰ ਨੂੰ ਜੀ-20 ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕੀਤੀ ਤੇ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਇਕਜੁੱਟ ਯਤਨਾਂ ਦੀ ਅਪੀਲ ਕੀਤੀ।


ਕੋਰੋਨਾ ਸੰਕਟ ਕਾਰਨ ਇਸ ਵਾਰ ਜੀ-20 ਸ਼ਿਖਰ ਸੰਮੇਲਨ ਆਨਲਾਈਨ ਆਯੋਜਿਤ ਹੋ ਰਿਹਾ ਹੈ। ਜਿੱਥੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧ ਵਿਅਕਤੀਗਤ ਤੌਰ 'ਤੇ ਨਹੀਂ ਬਲਕਿ ਆਨਲਾਈਨ ਮਾਧਿਆਮ ਨਾਲ ਸੰਮੇਲਨ ਨੂੰ ਸੰਬੋਧਨ ਕਰਨਗੇ। ਸ਼ਾਹ ਸਲਮਾਨ ਨੇ ਆਪਣੇ ਸੰਬੋਧਨ 'ਚ ਕਿਹਾ, 'ਇਹ ਸਾਡਾ ਫਰਜ਼ ਹੈ ਕਿ ਇਸ ਚੁਣੌਤੀ ਖਿਲਾਫ ਇਸ ਸੰਮੇਲਨ 'ਚ ਅਸੀਂ ਇਕਜੁੱਟ ਹੋਣ 'ਤੇ ਹੋਰ ਉਮੀਦ ਯਾਨੀ ਮੁੜ ਭਰੋਸੇ ਦਾ ਸੰਦੇਸ਼ ਦੇਣ।'


ਅਮਰੀਕਾ: ਬਾਇਡਨ ਨੇ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨਿਯੁਕਤ ਕੀਤਾ ਪਾਲਿਸੀ ਡਾਇਰੈਕਟਰ


ਸਾਊਦੀ ਅਰਬ ਇਸ ਸਾਲ ਜੀ-20 ਦਾ ਮੁਖੀ ਹੈ ਤੇ ਇਸ ਵਰਚੂਅਲ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਜਿਸ 'ਚ ਵਿਸ਼ਵ ਦੇ ਵਿਕਸਤ ਅਰਥ-ਵਿਵਸਥਾ ਵਾਲੇ ਦੇਸ਼ ਜਿਵੇਂ ਅਮਰੀਕਾ, ਚੀਨ, ਭਾਰਤ, ਤੁਰਕੀ, ਫਰਾਂਸ, ਬ੍ਰਿਟੇਨ, ਬ੍ਰਾਜ਼ੀਲ ਸਮੇਤ ਹੋਰ ਦੇਸ਼ਾਂ ਦੇ ਲੀਡਰ ਸ਼ਿਰਕਤ ਕਰ ਰਹੇ ਹਨ।


ਸ਼ਾਹ ਸਲਮਾਨ ਨੇ ਕਿਹਾ, 'ਕੋਵਿਡ-19 ਮਹਾਮਾਰੀ ਇਕ ਅਣਦਿਖ ਸਦਮਾ ਹੈ ਜਿਸ ਨੇ ਬਹੁਤ ਘੱਟ ਸਮੇਂ 'ਚ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਕੌਮਾਂਤਰੀ ਆਰਥਿਕ ਤੇ ਸਮਾਜਿਕ ਹਾਨੀ ਪਹੁੰਚਾਈ ਹੈ। ਇਸ ਦੌਰਾਨ ਜੀ20 ਦੇ ਲੀਡਰਾਂ ਨੇ ਸੂਚਨਾਵਾਂ ਸਾਂਝਾ ਕਰਨ, ਖੋਜ ਲਈ ਜ਼ਰੂਰੀ ਸਮੱਗਰੀ ਸਾਂਝੀ ਕਰਨ, ਕਲੀਨੀਕਲ ਅੰਕੜੇ ਸਾਂਝੇ ਕਰਨ ਤੇ ਸਿਹਤ ਪ੍ਰਣਾਲੀ ਨੂੰ ਮਜਬੂਤ ਕਰਨ ਦਾ ਪ੍ਰਣ ਲਿਆ।


ਦੇਸ਼ਾਂ ਨੇ ਇਨਫੈਕਸ਼ਨ ਤੋਂ ਬਚਾਅ ਦਾ ਟੀਕਾ ਵਿਕਸਤ ਕਰਨ ਲਈ ਪੈਸੇ ਜੁਟਾਉਣ ਲਈ ਵੀ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਸ਼ਾਹ ਸਲਮਾਨ ਨੇ ਜੀ-20 ਦੇ ਲੀਡਰਾਂ ਤੋਂ ਵਿਕਾਸਸ਼ੀਲ ਦੇਸ਼ਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।


ਟਰੰਪ ਨੇ ਨਹੀਂ ਮੰਨੀ ਹਾਰ ਪਰ Twitter ਨੇ ਕੀਤਾ ਐਲਾਨ- ਬਾਇਡਨ ਨੂੰ ਸੌਂਪਣਗੇ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ