ਨਵੀਂ ਦਿੱਲੀ: ਦੇਸ਼ 'ਚ ਇੱਕ ਵਾਰ ਫਿਰ ਹਫ਼ਤੇ ਭਰ ਦੀ ਸ਼ਾਂਤੀ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲਿਆ। ਸਰਕਾਰੀ ਤੇ ਪ੍ਰਾਈਵੇਟ ਤੇਲ ਕੰਪਨੀਆਂ ਨੇ ਪੈਟਰੋਲ-ਡੀਜਲ ਦੇ ਭਾਅ 35 ਪੈਸੇ ਵਧਾ ਦਿੱਤੇ ਹਨ। ਮੰਨਿਆ ਜਾ ਰਿਹਾ ਕਿ ਸਾਰੇ ਸ਼ਹਿਰਾਂ 'ਚ ਤੇਲ ਦੇ ਭਾਅ ਹੁਣ ਤਕ ਦੇ ਸਭ ਤੋਂ ਜ਼ਿਆਦਾ ਬਣ ਗਏ ਹਨ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਗਏ ਹਨ ਜਿਸ ਤੋਂ ਬਾਅਦ ਉਸ ਦੀ ਕੀਮਤ ਵਧ ਕੇ 76.65 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਡੀਜ਼ਲ 'ਚ ਵੀ ਵਾਧਾ ਦਰਜ ਹੋਇਆ ਹੈ।
ਇਸ ਤੋਂ ਬਾਅਦ ਕੀਮਤ 76 ਰੁਪਏ 83 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਗੱਲ ਜੇਕਰ ਮੁੰਬਈ ਸ਼ਹਿਰ ਦੀ ਕਰੀਏ ਤਾਂ ਇੱਥੇ ਪੈਟਰੋਲ ਦੇ ਭਾਅ 98.86 ਪ੍ਰਤੀ ਲੀਟਰ ਹੋ ਗਿਆ ਹੈ। ਉੱਥੇ ਡੀਜ਼ਲ ਦੀ ਕੀਮਤ 83 ਰੁਪਏ 30 ਪੈਸੇ ਪ੍ਰਤੀ ਲੀਟਰ ਹੋ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ