ਨਵੀਂ ਦਿੱਲੀ: ਭਾਰਤ ਵਾਸੀਆਂ ਨੂੰ ਬੀਤੇ ਦੋ ਦਿਨਾਂ ਤੋਂ ਜਾਰੀ ਤੇਲ ਦੀਆਂ ਕੀਮਤਾਂ ਵਿੱਚ ਆਈ ਖੜ੍ਹੋਤ ਅੱਜ ਤੀਜੇ ਦਿਨ ਵੀ ਜਾਰੀ ਰਹੀ ਹੈ। ਅਜਿਹੇ ਵਿੱਚ ਦੇਸ਼ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ ਕਿ ਲਗਾਤਾਰ ਤਿੰਨ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਨਹੀਂ ਕੀਤਾ ਗਿਆ। ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਪੈਟਰੋਲ 90 ਰੁਪਏ 93 ਪੈਸੇ ਫ਼ੀ ਲੀਟਰ ਜਦਕਿ ਡੀਜ਼ਲ 81 ਰੁਪਏ 32 ਪੈਸੇ ਪ੍ਰਤੀ ਲੀਟਰ ਹੈ।


ਸਾਲ 2021 ਦੇ 365 ਦਿਨਾਂ 'ਚੋਂ ਬੀਤੇ 57 ਦਿਨਾਂ ਵਿੱਚ ਪੈਟਰੋਲ ਦੀ ਕੀਮਤ 7 ਰੁਪਏ 22 ਪੈਸੇ ਵਧੀ ਹੈ ਜਦਕਿ ਇਸੇ ਵਕਫੇ ਦੌਰਾਨ ਡੀਜ਼ਲ ਪੈਟਰੋਲ ਤੋਂ ਵੀ ਤੇਜ਼ ਰਫ਼ਤਾਰ ਨਾਲ 7 ਰੁਪਏ, 45 ਪੈਸੇ ਮਹਿੰਗਾ ਹੋਇਆ ਹੈ। ਇਸ ਵਾਧੇ ਵਿੱਚੋਂ ਅੱਧ ਨਾਲੋਂ ਵੱਧ ਕੀਮਤਾਂ ਸਿਰਫ ਫਰਵਰੀ ਮਹੀਨੇ ਵਿੱਚ ਹੀ ਵਧੀਆਂ ਹਨ।


ਇਸੇ ਦਰਮਿਆਨ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਬਾਰੇ ਕੁਝ ਵੀ ਕਹਿਣਾ 'ਧਰਮ ਸੰਕਟ' ਵਿੱਚ ਫਸਣ ਦੇ ਬਰਾਬਰ ਹੈ। ਪਰ ਫਿਲਹਾਲ ਲੋਕਾਂ ਨੂੰ ਇਸ ਗੱਲ 'ਤੇ ਹੀ ਸਬਰ ਕਰਨਾ ਪੈਣਾ ਹੈ ਕਿ ਰੋਜ਼ ਅੰਬਰੀਂ ਛਾਲਾਂ ਮਾਰਨ ਵਾਲੀਆਂ ਤੇਲ ਦੀਆਂ ਕੀਮਤਾਂ ਹੋਰ ਨਹੀਂ ਵੱਧ ਰਹੀਆਂ।


ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ-


ਮੁੰਬਈ (Petrol-Diesel Price in Mumbai)-
ਇੱਕ ਲੀਟਰ ਪੈਟਰੋਲ- 97 ਰੁਪਏ 34 ਪੈਸੇ
ਇੱਕ ਲੀਟਰ ਡੀਜ਼ਲ- 88 ਰੁਪਏ 44 ਪੈਸੇ


ਚੇਨੰਈ (Petrol-Diesel Price in Chennai)-
ਇੱਕ ਲੀਟਰ ਪੈਟਰੋਲ- 92 ਰੁਪਏ 90 ਪੈਸੇ
ਇੱਕ ਲੀਟਰ ਡੀਜ਼ਲ- 86 ਰੁਪਏ 31 ਪੈਸੇ


ਕੋਲਕਾਤਾ (Petrol-Diesel Price in Kolkata)-
ਇੱਕ ਲੀਟਰ ਪੈਟਰੋਲ- 91 ਰੁਪਏ 12 ਪੈਸੇ
ਇੱਕ ਲੀਟਰ ਡੀਜ਼ਲ- 84 ਰੁਪਏ 20 ਪੈਸੇ


ਚੇਨੰਈ (Petrol-Diesel Price in Chennai)-
ਇੱਕ ਲੀਟਰ ਪੈਟਰੋਲ- 92 ਰੁਪਏ 90 ਪੈਸੇ
ਇੱਕ ਲੀਟਰ ਡੀਜ਼ਲ- 86 ਰੁਪਏ 31 ਪੈਸੇ