ਨਵੀਂ ਦਿੱਲੀ: ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ‘ਚ ਵਾਧੇ ‘ਤੇ ਇੱਕ ਵਾਰ ਫੇਰ ਬ੍ਰੈਕ ਲੱਗੀ ਹੈ। ਲਗਾਤਾਰ 13 ਦਿਨਾਂ ਦੇ ਵਾਧੇ ਤੋਂ ਬਾਅਦ ਬੁੱਧਵਾਰ ਨੂੰ ਡੀਜ਼ਲ ਦੀ ਕੀਮਤਾਂ ‘ਚ ਵਾਧਾ ਨਹੀਂ ਹੋਇਆ। ਪੈਟਰੋਲ ਦੀ ਕੀਮਤਾਂ ਵੀ ਜੋ ਲਗਾਤਾਰ 6 ਦਿਨਾਂ ਤੋਂ ਵਧ ਰਹੀਆਂ ਸੀ ਅੱਜ ਸਥਿਰ ਹੋਇਆਂ ਹਨ।
ਦਿੱਲੀ ਕਲਕਤਾ, ਚੇਨਈ ਅਤੇ ਮੁੰਬਈ ‘ਚ ਬੁੱਧਵਾਰ ਨੂੰ ਪੇਟਰੋਲ ਦੀ ਕੀਮਤਾਂ 71.27 ਰੁਪਏ, 73.36 ਰੁਪਏ, 73.99 ਰੁਪਏ ਅਤੇ 76.90 ਰੁਪਏ ਪ੍ਰਤੀ ਲੀਟਰ ‘ਤੇ ਵਿੱਕ ਰਹੇ ਹਨ। ਚਾਰਾਂ ਮੈਟਰੋ ਸ਼ਹਿਰਾਂ ‘ਚ ਡੀਜ਼ਲ 65.90 ਰੁਪਏ, 67.68 ਰੁਪਏ, 69.62 ਰੁਪਏ ਅਤੇ 69.01 ਰੁਪਏ ਪ੍ਰਤੀ ਲੀਟਰ ‘ਤੇ ਬਣਿਆ ਹੋਇਆ ਹੈ।
ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ ਦੀ ਕੀਮਤਾਂ ‘ਚ 13 ਪੈਸੇ ਅਤੇ ਡੀਜ਼ਲ ਦੀ ਕੀਮਤਾਂ ‘ਚ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।