ਦਿੱਲੀ ਪੈਟਰੋਲ ਡੀਲਰਸ ਐਸੋਸੀਏਸ਼ਨ ਨੇ ਸੋਮਵਾਰ ਸਵੇਰੇ 6 ਵਜੇ ਤੋਂ ਮੰਗਲਵਾਰ ਸਵੇਰੇ 5 ਵਜੇ ਤਕ ਲਈ 400 ਪੈਟਰੋਲ ਪੰਪਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਬੀਜੇਪੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਬੀਜੇਪੀ ਨੇ ਪੈਟਰੋਲ-ਪੰਪ ਵਾਲਿਆਂ ਨੂੰ ਧਮਕੀ ਦਿੱਤੀ ਹੈ ਕਿ ਜੋ ਅੱਜ ਹੜਤਾਲ ਨਹੀਂ ਕਰੇਗਾ, ਉਸ ਤੇ ਇਨਕਮ ਟੈਕਸ ਦੇ ਰੇਡ ਪਵਾਈ ਜਾਵੇਗੀ।
ਇੰਨਾ ਹੀ ਨਹੀਂ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਤੇਲ ਕੰਪਨੀਆਂ ਨੇ ਵੀ ਧਮਕੀ ਦਿੱਤੀ ਹੈ ਜੋ ਹੜਤਾਲ ਨਹੀਂ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੇਜਰੀਵਾਲ ਨੇ ਬੀਜੇਪੀ ਤੋਂ ਇਸ ਗੱਲ ਲਈ ਮਾਫੀ ਦੀ ਮੰਗ ਕੀਤੀ ਹੈ।