ਨਵੀਂ ਦਿੱਲੀ: ਕੋਰੋਨਾ ਮਾਹਾਂਮਾਰੀ ਖਿਲਾਫ ਜੰਗ 'ਚ ਬਹੁਤ ਛੇਤੀ ਭਾਰਤ ਨੂੰ ਇਕ ਹੋਰ ਹਥਿਆਰ ਮਿਲਣ ਜਾ ਰਿਹਾ ਹੈ। ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਇਜਰ ਦੇ ਸੀਈਓ ਅਲਬਰਟ ਬੌਰਲ ਨੇ ਮੰਗਲਵਾਰ ਕਿਹਾ ਕਿ ਭਾਰਤ ' Pfizer ਕੋਵਿਡ-19 ਵੈਕਸੀਨ ਦੀ ਮਨਜੂਰੀ ਪਾਉਣ ਲਈ ਪ੍ਰਕਿਰਿਆ ਅੰਤਿਮ ਗੇੜ 'ਚ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਉਮੀਦ ਕਰਦਾ ਹਾਂ ਕਿ ਬਹੁਤ ਜਲਦ ਅਸੀਂ ਸਰਕਾਰ ਦੇ ਨਾਲ ਅੰਤਿਮ ਸਮਝੌਤੇ 'ਤੇ ਫੈਸਲਾ ਕਰ ਲਵਾਂਗੇ।


ਫਿਲਹਾਲ ਦੇਸ਼ 'ਚ ਤਿੰਨ ਕੋਰੋਨਾ ਵੈਕਸੀਨ ਦੀ ਐਮਪਜੈਂਸੀ ਵਰਤੋਂ ਨੂੰ ਮਨਜੂਰੀ ਮਿਲੀ ਹੈ। ਇਨ੍ਹਾਂ 'ਚ ਕੋਵਿਸ਼ੀਲਡ, ਕੋਵੈਕਸੀਨ ਤੇ ਸਪੂਤਨਿਕ-V ਹਨ। ਓਧਰ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਸਪਸ਼ਟ ਕੀਤਾ ਕਿ ਭਾਰਤ 'ਚ ਜਿਹੜੀਆਂ ਦੋ ਵੈਕਸੀਨ-ਕੋਵਿਸ਼ੀਲਡ ਤੇ ਕੋਵੈਕਸੀਨ ਦਾ ਵੈਕਸੀਨੇਸ਼ਨ ਪ੍ਰਗੋਰਾਮ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਦੋਵੇਂ ਹੀ ਡੈਲਟਾ ਵੇਰੀਏਂਟ 'ਚ ਪ੍ਰਭਾਵੀ ਹਨ। ਹਾਲਾਂਕਿ ਸਿਹਤ ਮੰਤਰਾਲੇ ਨੇ ਕਿਹਾ ਕਿ ਪਰ ਉਹ ਕਿਸ ਹੱਦ ਤਕ ਤੇ ਕਿਸ ਅਨੁਪਾਤ 'ਚ ਐਂਟੀਬੌਡੀ ਟਾਇਟਰਸ ਉਤਪਾਦਨ ਕਰਦੇ ਹਨ ਇਹ ਜਲਦ ਹੀ ਸਾਂਝਾ ਕੀਤਾ ਜਾਵੇਗਾ।


ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਡੈਲਟਾ ਤੇ ਡੈਲਟਾ ਪਲੱਸ ਭਾਰਤ ਸਮੇਤ ਦੁਨੀਆਂ ਦੇ 80 ਦੇਸ਼ਾਂ 'ਚ ਮੌਜੂਦ ਹੈ। ਇਹ ਵੇਰੀਏਂਟ ਚਿੰਤਾਂ ਦਾ ਵਿਸ਼ਾ ਹੈ। ਡੈਲਟਾ ਪਲੱਸ 9 ਦੇਸ਼ਾਂ 'ਚ ਹੈ, ਅਮਰੀਕਾ, ਯੂਕੇ, ਸਵਿਟਜ਼ਰਲੈਂਡ, ਪੋਲੈਂਡ, ਜਪਾਨ, ਪੁਰਤਗਾਲ, ਰੂਸ, ਚੀਨ, ਨੇਪਾਲ ਤੇ ਭਾਰਤ। ਭਾਰਤ 'ਚ 22 ਮਾਮਲੇ ਡੈਲਟਾ ਪਲੱਸ ਦੇ ਰਤਨਾਗਿਰੀ ਤੇ ਜਲਗਾਂਵ 'ਚ 16 ਮਾਮਲੇ, ਕੇਰਕਲ ਤੇ ਐਆਮਪੀ 'ਚ 6 ਮਾਮਲੇ ਸਾਹਮਣੇ ਆਏ ਹਨ। ਡੈਲਟਾ ਪਲੱਸ ਲਈ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ ਇਸ ਬਾਰੇ ਇਨ੍ਹਾਂ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।


ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਫਿਲਹਾਲ ਨੰਬਰ ਛੋਟਾ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਕੋਈ ਵੱਡਾ ਰੂਪ ਲਵੇ। ਪ੍ਰੋਟੋਕਾਲ ਫੌਲੋ ਹੋ ਰਿਹਾ ਹੈ।