ਰੋਹਤਕ: ਪੀਜੀਆਈ ਰੋਹਤਕ 'ਚ ਇਕੱਠੇ 22 ਡਾਕਟਰ ਕੋਰੋਨਾ ਪੌਜ਼ੇਟਿਵ ਆਉਣ ਦੀ ਖ਼ਬਰ ਹੈ। ਇਸ ਤੋਂ ਬਾਅਦ ਐਡਮਨਿਸਟ੍ਰੇਸ਼ਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਾਰੇ ਡਾਕਟਰ ਇਕ ਹੀ ਵਾਰਡ ਜੱਚਾ-ਬੱਚਾ 'ਚ ਤਾਇਨਾਤ ਹਨ। ਇਨ੍ਹਾਂ 22 'ਚੋਂ 4 ਡਾਕਟਰਾਂ ਨੇ ਹਾਲ ਹੀ 'ਚ ਵੈਕਸੀਨ ਲਗਵਾਈ ਸੀ।
ਗਾਇਨੀ ਵਾਰਡ 'ਚ ਇਕੱਠੇ 22 ਡਾਕਟਰ ਕੋਵਿਡ ਪੌਜ਼ੇਟਿਵ ਮਿਲਣ ਤੋਂ ਬਾਅਦ ਵਾਰਡ ਬੰਦ ਕਰ ਦਿੱਤਾ ਗਿਆ। ਡਿਲੀਵਰੀ ਸਬੰਧੀ ਹੁਣ ਸਿਰਫ ਐਮਰਜੈਂਸੀ ਕੇਸ ਹੀ ਆਪਰੇਟ ਕੀਤੇ ਜਾਣਗੇ ਤੇ ਬਾਕੀ ਸਾਰਿਆਂ ਨੂੰ ਸਿਵਲ ਹਸਪਤਾਲ ਭੇਜਿਆ ਜਾਵੇਗਾ।