ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ ਪ੍ਰਮੁੱਖ ਸ਼ਰਦ ਪਵਾਰ ਦੀ ਮੰਗਲਵਾਰ ਦੇਰ ਰਾਤ ਐਂਡੋਸਕੋਪੀ ਕੀਤੀ ਗਈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਦੀ ਐਂਡੋਸਕੋਪੀ ਕੀਤੀ ਗਈ। ਉਨ੍ਹਾਂ ਦੇ ਆਪਰੇਸ਼ਨ ਨੂੰ ਲੈਕੇ ਜਲਦ ਹੀ ਫੈਸਲਾ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।


ਜਲਦ ਹੋਵੇਗਾ ਸ਼ਰਦ ਪਵਾਰ ਦਾ ਆਪਰੇਸ਼ਨ


ਐਤਵਾਰ ਪੇਟ 'ਚ ਦਰਦ ਦੀ ਸ਼ਿਕਾਇਤ ਮਗਰੋਂ ਪਵਾਰ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਤੇ ਜਾਂਚ ਰਿਪੋਰਟ 'ਚ ਪਤਾ ਲੱਗਿਆ ਕਿ ਉਨ੍ਹਾਂ ਗਾਲ ਬਲੈਡਰ 'ਚ ਸਮੱਸਿਆ ਹੈ। NCP ਲੀਡਰ ਨਵਾਬ ਮਲਿਕ ਨੇ ਦੱਸਿਆ ਕਿ ਪਵਾਰ ਨੂੰ ਉਨ੍ਹਾਂ ਦੇ ਪਹਿਲਾਂ ਤੋਂ ਨਿਰਧਾਰਤ ਆਪਰੇਸ਼ਨ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਪੇਟ 'ਚ ਦਰਦ ਦੀ ਸ਼ਿਕਾਇਤ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ।


ਪੇਟ 'ਚ ਦਰਦ ਹੋਣ 'ਤੇ ਕੀਤਾ ਗਿਆ ਭਰਤੀ


ਮਲਿਕ ਨੇ ਟਵੀਟ ਕੀਤਾ, 'ਸਾਡੇ ਪਾਰਟੀ ਮੁਖੀ ਸ਼ਰਦ ਪਵਾਰ ਐਤਵਾਰ ਸ਼ਾਮ ਤੋਂ ਪੇਟ ਦਰਦ ਤੋਂ ਪਰੇਸ਼ਾਨ ਸਨ। ਇਸ ਲਈ ਉਨ੍ਹਾਂ ਨੂੰ ਜਾਂਚ ਲਈ ਬ੍ਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ। ਜਾਂਚ ਰਿਪੋਰਟ 'ਚ ਪਤਾ ਲੱਗਾ ਕਿ ਉਨ੍ਹਾਂ ਦੇ ਗਾਲ ਬਲੈਡਰ 'ਚ ਸਮੱਸਿਆ ਹੈ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


ਐਂਡੀਸਕੋਪੀ ਤੋਂ ਬਾਅਦ ਹੋਵੇਗੀ ਸਰਜਰੀ


ਮੰਤਰੀ ਨੇ ਕਿਹਾ ਸੀ, 'ਉਹ ਖੂਨ ਪਤਲਾ ਕਰਨ ਦੀਆਂ ਦਵਾਈਆਂ ਲੈਂਦੇ ਹਨ। ਜਿੰਨ੍ਹਾਂ ਨੂੰ ਇਸ ਸਮੱਸਿਆ ਦਾ ਪਤਾ ਲੱਗਣ ਮਗਰੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 31 ਮਾਰਚ, 2021 ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਦੀ ਐਂਡੋਸਕੋਪੀ ਤੇ ਸਰਜਰੀ ਹੋਵੇਗੀ। ਇਸ ਲਈ ਅਗਲੀ ਸੂਚਨਾ ਤਕ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।'


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904