ਨਵੀਂ ਦਿੱਲੀ: ਅਮਰੀਕੀ ਕੰਪਨੀ Amazon ਦੀ ਆਨਲਾਈਨ ਰਿਟੇਲ ਮਾਰਕੀਟਿੰਗ ਖੇਤਰ ਵਿਚ ਵੱਡੀ ਪਹੁੰਚ ਹੈ। ਹੁਣ ਐਮਜ਼ੋਨ ਭਾਰਤ ਵਿਚ ਦਵਾਈਆਂ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਰਹੀ ਹੈ। ਇਹ ਕੰਪਨੀ ਸਭ ਤੋਂ ਪਹਿਲਾਂ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਇਸ ਸਰਵਿਸ ਨੂੰ ਸ਼ੁਰੂ ਕਰ ਰਹੀ ਹੈ। ਦੱਸ ਦਈਏ ਕਿ ਕੰਪਨੀ ਨੇ 13 ਅਗਸਤ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ।


ਰਿਪੋਰਟਾਂ ਮੁਤਾਬਕ, ਕੰਪਨੀ ਨੇ ਇੱਕ ਬਿਆਨ ਵਿੱਚ 'ਐਮਜ਼ੋਨ ਫਾਰਮੇਸੀ' ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਤਹਿਤ ਕੰਪਨੀ ਨੁਸਖ਼ੇ-ਅਧਾਰਤ ਅਤੇ ਓਵਰ-ਦਿ-ਕਾਊਂਟਰ ਦਵਾਈਆਂ, ਸਿਹਤ ਉਪਕਰਣ ਅਤੇ ਹਿੰਦੁਸਤਾਨੀ ਹਰਬਲ ਦਵਾਈਆਂ ਵੀ ਵੇਚੇਗੀ।



ਦੱਸ ਦਈਏ ਕਿ ਫਿਲਹਾਲ ਇਹ ਸਰਵਿਸ ਸਿਰਫ ਬੰਗਲੁਰੂ ਵਿੱਚ ਹੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ 'ਚ ਹੌਲੀ-ਹੌਲੀ ਇਸ ਸਰਵਿਸ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿਚ ਪੇਸ਼ ਕੀਤਾ ਜਾਵੇਗਾ।

ਖ਼ਬਰਾਂ ਹਨ ਕਿ ਦੇਸ਼ ਵਿਚ ਫਲਿੱਪਕਾਰਟ ਅਤੇ ਜਿਓਮਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਦੇ ਨਿਰੰਤਰ ਪ੍ਰਤੀਯੋਗਤਾ ਕਰਕੇ ਐਮਜ਼ੋਨ ਨੇ ਇਸ ਖੇਤਰ 'ਚ ਐਂਟਰੀ ਦਾ ਫੈਸਲਾ ਕੀਤਾ ਹੈ।

ਪੁਲਿਸ ਦੀ ਨੱਕ ਹੇਠ ਮੋਗਾ ਡੀਸੀ ਦਫਤਰ 'ਤੇ ਲਹਿਰਾਇਆ ਗਿਆ ਖਾਲਿਸਤਾਨ ਦਾ ਝੰਡਾ

ਗੈਲੇਂਟਰੀ ਐਵਾਰਡਸ ਦਾ ਹੋਇਆ ਐਲਾਨ, ਜੰਮੂ-ਕਸ਼ਮੀਰ ਪੁਲਿਸ ਨੇ ਮੱਲਿਆ ਪਹਿਲਾ ਸਥਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904