ਨਵੀਂ ਦਿੱਲੀ: ਗੈਲੇਂਟਰੀ ਐਵਾਰਡਸ ਯਾਨੀ ਦੇਸ਼ ਦੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਇਸ 'ਚ ਜੰਮੂ-ਕਸ਼ਮੀਰ ਪੁਲਿਸ ਨੇ ਆਪਣਾ ਰੁਤਬਾ ਦਿਖਾਇਆ ਹੈ। ਗੈਲੇਂਟਰੀ ਐਵਾਰਡਸ ਦੀ ਲਿਸਟ 'ਚ ਜੰਮੂ-ਕਸ਼ਮੀਰ ਪੁਲਿਸ ਪਹਿਲੇ ਸਥਾਨ 'ਤੇ ਆਈ ਹੈ। ਦੂਜੇ ਸਥਾਨ 'ਤੇ ਜੀਆਰਪੀਐਫ ਨੇ ਕਬਜ਼ਾ ਕੀਤਾ ਹੈ। ਤੀਜਾ ਸਥਾਨ ਉੱਤਰ ਪ੍ਰਦੇਸ਼ ਪੁਲਿਸ ਨੂੰ ਮਿਲਿਆ ਹੈ।


ਉੱਤਮ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਕਰਮੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਤ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨਾਵਾਂ ਦਾ ਐਲਾਨ ਕਰ ਦਿੱਤਾ। ਯੂਪੀ ਤੋਂ 23 ਪੁਲਿਸ ਕਰਮੀਆਂ ਨੂੰ ਗੈਲੇਂਟਰੀ ਐਵਾਰਡ, ਛੇ ਨੂੰ ਰਾਸ਼ਟਰਪਤੀ ਐਵਾਰਡ ਤੇ 4 ਪੁਲਿਸ ਕਰਮੀਆਂ ਨੂੰ ਉੱਤਮ ਸੇਵਾਵਾਂ ਲਈ ਸਨਮਾਨਤ ਕੀਤਾ ਜਾਵੇਗਾ।


ਉੱਤਰਾਖੰਡ ਤੋਂ ਚਾਰ ਪੁਲਿਸ ਕਰਮੀਆਂ ਨੂੰ ਮੈਰੀਟੋਰੀਅਸ ਐਵਾਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੂੰ ਪੁਲਿਸ ਗੈਲੇਂਟਰੀ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।





ਇਜ਼ਰਾਇਲ ਤੇ ਯੂੀਏਈ 'ਚ ਇਤਿਹਾਸਕ ਸ਼ਾਂਤੀ ਸਮਝੌਤਾ, ਟਰੰਪ ਬਾਗੋਬਾਗ


ਗ੍ਰਹਿ ਮੰਤਰਾਲੇ ਨੇ ਗੈਲੇਂਟਰੀ ਅਤੇ ਸਰਵਿਸ ਐਵਾਰਡ ਦੀ ਸੂਚੀ ਕੱਢੀ ਹੈ। ਜਿਸ 'ਚ ਪਹਿਲੇ ਸਥਾਨ 'ਤੇ ਆਈ ਜੰਮੂ-ਕਸ਼ਮੀਰ ਪੁਲਿਸ ਨੂੰ 81 ਮੈਡਲ ਮਿਲੇ ਅਤੇ ਦੂਜੇ ਸਥਾਨ 'ਤੇ ਆਈ ਸੀਆਰਪੀਐਫ ਨੂੰ 55 ਮੈਡਲ ਹਾਸਲ ਹੋਏ ਹਨ। ਤੀਜਾ ਸਥਾਨ ਹਾਸਲ ਕਰਨ ਵਾਲੀ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ 23 ਮੈਡਲ ਹਾਸਲ ਹੋਏ ਹਨ।


ਹੋਰ ਸੂਬਿਆਂ ਦੀ ਪੁਲਿਸ ਨੂੰ ਮਿਲੇ ਮੈਡਲ:


ਗ੍ਰਹਿ ਮੰਤਰਾਲੇ ਨੇ ਜੋ ਸੂਚੀ ਕੱਢੀ ਹੈ ਉਸ ਦੇ ਮੁਤਾਬਕ ਝਾਰਖੰਡ ਪੁਲਿਸ ਨੂੰ 24 ਮੈਡਲ ਮਿਲੇ ਹਨ। ਅਸਮ ਪੁਲਿਸ ਨੂੰ 21 ਮੈਡਲ ਮਿਲੇ ਹਨ। ਗੁਜਰਾਤ ਪੁਲਿਸ ਨੂੰ 19 ਮੈਡਲ ਮਿਲੇ ਹਨ। ਕਰਨਾਟਕ ਪੁਲਿਸ ਨੂੰ 18 ਗੈਲੇਂਟਰੀ ਐਵਾਰਡ ਹਾਸਲ ਹੋਏ ਹਨ। ਆਂਧਰਾ ਪ੍ਰਦੇਸ਼ ਪੁਲਿਸ ਨੂੰ 16 ਮੈਡਲ ਮਿਲੇ ਤੇ ਛੱਤੀਸਗੜ੍ਹ ਪੁਲਿਸ ਨੂੰ 14 ਮੈਡਲ ਮਿਲੇ।


ਹਰਿਆਣਾ ਪੁਲਿਸ ਨੂੰ 12 ਮੈਡਲ ਹਾਸਲ ਹੋਏ ਤੇ ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਚਾਰ-ਚਾਰ ਮੈਡਲ ਮਿਲੇ ਹਨ। ਗੋਆ ਪੁਲਿਸ ਨੂੰ ਇਕ ਮੈਡਲ ਪ੍ਰਾਪਤ ਹੋਇਆ।


ਮਾਨਸੂਨ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਪਾਣੀ ਨਾਲ ਭਰੇ ਅੰਡਰਪਾਸ 'ਚ ਡੁੱਬੀ ਬੱਸ, JCB ਨਾਲ ਕੱਢਿਆ ਬਾਹਰ


ਕੋਰੋਨਾ ਟੈਸਟ ਕਰਾਉਣ ਲਈ ਕਹਿਣ ਗਏ ਸਿਹਤ ਕਰਮਚਾਰੀ ਨੂੰ ਬੰਨ੍ਹ ਕੇ ਕੁੱਟਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ