Pilibhit News
ਇਹ ਵੀ ਪੜ੍ਹੋ : 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ 10 ਫਰਵਰੀ ਨੂੰ ਹੋਵੇਗਾ ਵਿਆਹ: ਸੂਤਰ
ਪੀਲੀਭੀਤ ਦੇ ਥਾਣਾ ਬਿਲਸੰਡਾ ਇਲਾਕੇ ਦੇ ਰਹਿਣ ਵਾਲੇ ਤਿਵਾੜੀ ਦੇ ਬੇਟੇ ਦਾ ਵਿਆਹ 1 ਫਰਵਰੀ ਨੂੰ ਬਰੇਲੀ ਜ਼ਿਲ੍ਹੇ ਦੇ ਇੱਕ ਬਾਰਾਤ ਘਰ 'ਚ ਲੜਕੀ ਨਾਲ ਹੋਣਾ ਸੀ। ਦੋਵੇਂ ਪਾਸੇ ਤਿਆਰੀਆਂ ਮੁਕੰਮਲ ਸਨ। ਲਾੜੀ ਆਪਣੇ ਦੁਲ੍ਹੇ ਰਾਜਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਬਾਰਾਤੀ ਵੀ ਬੱਸ ਵਿੱਚ ਬੈਠ ਗਏ ਸੀ ਬਸ ਲਾੜੇ ਇੰਤਜ਼ਾਰ ਸੀ ,ਪਰ ਲਾੜਾ ਫੇਸ਼ੀਅਲ ਕਰਵਾਉਣ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ। ਫੇਸ਼ੀਅਲ ਕਰਵਾਉਣ ਤੋਂ ਬਾਅਦ ਲਾੜਾ ਬਾਰਾਤ ਛੱਡ ਕੇ ਆਪਣੀ ਪ੍ਰੇਮਿਕਾ ਕੋਲ ਭੱਜ ਗਿਆ। ਜਦੋਂ ਲਾੜਾ ਘਰ ਨਾ ਪਰਤਿਆ ਤਾਂ ਮਜ਼ਬੂਰਨ ਲਾੜੇ ਦੇ ਛੋਟੇ ਭਰਾ ਨੂੰ ਘੋੜੀ 'ਤੇ ਬਿਠਾ ਦਿੱਤਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਝੜਪ ਮਗਰੋਂ 39 ਜਣਿਆਂ ਖਿਲਾਫ ਕੇਸ ਦਰਜ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਕੀ ਹੈ ਪੂਰਾ ਮਾਮਲਾ ?
ਪਰਿਵਾਰਕ ਮੈਂਬਰਾਂ ਨੇ ਬਿਲਸੰਡਾ ਥਾਣੇ 'ਚ ਲਾੜੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਅਤੇ ਲਾੜੇ ਦੀ ਭਾਲ ਜਾਰੀ ਸੀ। ਫਿਰ 8 ਫਰਵਰੀ ਨੂੰ ਲਾਪਤਾ ਲਾੜਾ ਪੁਲਿਸ ਨੇ ਲੱਭ ਲਿਆ ਸੀ ਪਰ ਆਪਣੀ ਪ੍ਰੇਮਿਕਾ ਨਾਲ ਮਿਲ ਗਿਆ ਸੀ। ਇਸ ਮਾਮਲੇ 'ਚ ਪਿੰਡ ਵਾਸੀਆਂ 'ਚ ਚਰਚਾ ਹੈ ਕਿ ਵੱਡੇ ਬੇਟੇ ਨੇ ਨੱਕ ਵੱਢਵਾ ਦਿੱਤਾ , ਜਦਕਿ ਛੋਟੇ ਬੇਟੇ ਨੇ ਇੱਜ਼ਤ ਖਾਤਰ ਖ਼ੁਦ ਨੂੰ ਭਰਾ ਦੇ ਪਿਆਰ ਅੱਗੇ ਕੁਰਬਾਨ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਇੰਚਾਰਜ ਅਚਲ ਕੁਮਾਰ ਦਾ ਕਹਿਣਾ ਹੈ ਕਿ ਲਾਪਤਾ ਲਾੜੇ ਦੇ ਨੰਬਰ ਦੀ ਸੀਡੀਆਰ ਤੋਂ ਇੱਕ ਲੜਕੀ ਦਾ ਨੰਬਰ ਟਰੇਸ ਕੀਤਾ ਗਿਆ ਤਾਂ ਉਸ ਲੜਕੀ ਨੂੰ ਫੋਨ ਕੀਤਾ ਗਿਆ। ਲੜਕੀ ਬਰੇਲੀ ਦੀ ਰਹਿਣ ਵਾਲੀ ਹੈ ਅਤੇ ਉਹ ਆਪਣੀ ਮਾਂ ਨਾਲ ਥਾਣੇ ਆਈ।
ਦਰਅਸਲ ਥਾਣਾ ਇੰਚਾਰਜ ਅਚਲ ਕੁਮਾਰ ਨੇ ਅੱਗੇ ਦੱਸਿਆ ਕਿ ਪਹਿਲਾਂ ਤਾਂ ਲੜਕੀ ਮਨ੍ਹਾ ਕਰਦੀ ਰਹੀ, ਬਾਅਦ 'ਚ ਉਹ ਮੰਨ ਗਈ ਅਤੇ ਕਿਹਾ ਕਿ ਲਾੜਾ ਉਸ ਦੇ ਨਾਲ ਹੈ, ਅਸੀਂ ਦੋਹਾਂ ਨੇ ਕੋਰਟ 'ਚ ਵਿਆਹ ਕਰਵਾ ਲਿਆ। ਲੜਕੀ ਨੇ ਲਾਪਤਾ ਲਾੜੇ ਨੂੰ ਥਾਣੇ ਬੁਲਾਇਆ, ਜਿੱਥੇ ਦੋਵਾਂ ਨੇ ਪੁਲਸ ਨੂੰ ਕੋਰਟ ਮੈਰਿਜ ਦੇ ਕਾਗਜ਼ ਦਿਖਾਏ, ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ। ਉਸ ਨੇ ਕਿਹਾ ਕਿ ਸਾਡਾ ਹੁਣ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਤੋਂ ਬਾਅਦ ਨੌਜਵਾਨ ਅਤੇ ਲੜਕੀ ਇਕੱਠੇ ਉੱਥੋਂ ਚਲੇ ਗਏ। ਉਸੇ ਸਮੇਂ ਲਾਪਤਾ ਲਾੜੇ ਨੇ ਥਾਣੇ ਆ ਕੇ ਦੱਸਿਆ ਕਿ ਉਹ ਵਿਆਹ ਵਾਲੇ ਦਿਨ ਭੱਜ ਗਿਆ ਸੀ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਸੀ।