ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੈਪੂਰ ਨੂੰ ਗਲੋਬਲ ਹੈਰੀਟੇਜ ਦੀ ਲਿਸਟ ‘ਚ ਸ਼ਾਮਲ ਕਰਨ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਜੈਪੂਰ ਸੰਸਕ੍ਰਿਤੀ ਅਤੇ ਬਹਾਦਰੀ ਨਾਲ ਜੁੜਿਆ ਸ਼ਹਿਰ ਹੈ। ਖੁਸ਼ੀ ਹੈ ਕਿ ਯੂਨੈਸਕੋ ਨੇ ਇਸ ਸ਼ਹਿਰ ਨੂੰ ਆਲਮੀ ਵਿਰਾਸਤ ਥਾਂ ਦੇ ਤੌਰ ‘ਤੇ ਚੁਣਿਆ ਹੈ।”
ਯੂਨੈਸਕੋ ਦੀ ਗਲੋਬਲ ਹੈਰੀਟੇਜ਼ ਕਮੇਟੀ ਦੇ 43ਵੇਂ ਸੈਸ਼ਨ ਦੀ ਬੈਠਕ ‘ਚ ਜੈਪੂਰ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਬੈਠਕ ਤੋਂ ਬਾਅਦ ਯੂਨੇਸਕੋ ਨੇ ਵੀ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ।