ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ (Farm Laws) ਦਾ ਵਿਰੋਧ ਕਰਨ ਲਈ ਦਿੱਲੀਂ ਦੀਆਂ ਸਰਹੱਦਾਂ ‘ਤੇ ਬੈਠਾ ਹੈ। ਉਧਰ ਸਰਕਾਰ ਹੈ ਕਿ ਕਿਸਾਨਾਂ ਦੀ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਅਤੇ ਅਗਿਓਂ ਕਿਸਾਨ ਵੀ ਆਪਣੀ ਜਿੱਦ ‘ਤੇ ਕਾਈਮ ਹਨ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹ ਘਰ ਵਾਪਸੀ ਨਹੀਂ ਕਰਨਗੇ।
ਇਸ ਦਰਮਿਆਨ ਕੇਂਦਰੀ ਮੰਤਰੀ ਪਿਯੂਸ਼ ਗੋਇਲ (Piyush Goyal) ਨੇ ਕਿਹਾ ਕਿ ਸਰਕਾਰ ਨਵੋਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ (Farmers Protest) ਕਰ ਰਹੇ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ। ਨਾਲ ਹੀ ਗੋਇਲ ਨੇ ਕਿਹਾ ਕਿ ਵਾਰ-ਵਾਰ ਪ੍ਰਸਤਾਵ ਦੇਣ ਮਗਰੋਂ ਵੀ ਪ੍ਰਦਰਸ਼ਨਕਾਰੀ ਕਦੇ ਠੋਸ ਸੁਝਾਅ ਨਾਲ ਨਹੀਂ ਆਏ। ਉਧਰ 75 ਦਿਨਾਂ ਤੋਂ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤਕ ਘਰ ਵਾਪਸੀ ਨਹੀਂ ਹੋਵੇਗੀ।
ਜਾਣੋ ਪਿਯੂਸ਼ ਗੋਇਲ ਨੇ ਕੀ ਕਿਹਾ?
ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਖ ਫੋਨ ਦੀ ਦੂਰੀ ਵਾਲੀ ਗੱਲ ਨੂੰ ਦੋਹਰਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਫੋਨ ਕਰਨਾ ਹੀ ਪਏਗਾ ਤਾਂ ਜੋ ਅਸੀਂ ਅੱਗੇ ਵਧ ਸਕੀਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੁਝ ਮੁੱਦੀਆਂ ‘ਤੇ ਗੁਮਰਹਾ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕ ਅਜਿਹਾ ਕਰਨ ‘ਚ ਕਾਮਯਾਬ ਵੀ ਰਹੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਸਰਕਾਰ ਕੋਈ ਬਿੱਲ ਲਿਆਉਂਦੀ ਹੈ ਤਾਂ ਇਹ ਲੋਕਾਂ ਦੇ ਫਾਇਦੇ ਲਈ ਹੁੰਦੀ ਹੈ ਅਤੇ ਜੇ ਕਿਸੇ ਨੂੰ ਇਸ ਨਾਲ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਦੂਜਿਆਂ ਨੂੰ ਵਾਂਝਾ ਰੱਖਣ ਦੀ ਬਜਾਏ ਇਸ ਨੂੰ ਸਾਹਮਣੇ ਲਿਆਉਣਾ ਚਾਹਿਦਾ ਹੈ।
ਇਹ ਵੀ ਪੜ੍ਹੋ: https://punjabi.abplive.com/news/india/farmer-leaders-to-join-inquiry-into-red-fort-violence-case-613611/amp
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin