ਨਵੀਂ ਦਿੱਲੀ: ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਐਤਵਾਰ ਨੂੰ ਟ੍ਰੈਫਿਕ ਲਈ ਬੰਦ ਰਹੇ।ਕਿਸਾਨ ਲਗਾਤਾਰ ਇਨ੍ਹਾਂ ਬਾਰਡਰਾਂ ਤੇ ਕੇਂਦਰ ਵਲੋਂ ਪਾਸ ਕੀਤੇ ਗਏ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਕਰ ਰਹੇ ਹਨ।ਦਿੱਲੀ ਪੁਲਿਸ ਨੇ ਕਈ ਟਵੀਟਸ ਦੇ ਰਾਹੀਂ ਡਾਈਵਰਟ ਕੀਤੇ ਰੂਟਾਂ ਸਬੰਧੀ ਜਾਣਕਾਰੀ ਦਿੱਤੀ ਸੀ।


ਟਿਕਰੀ ਬਾਰਡਰ ਆਉਣ ਤੇ ਜਾਣ ਵਾਲੀਆਂ ਦੋਨਾਂ ਸੜਕਾਂ ਨੂੰ ਬੰਦ ਕੀਤਾ ਗਿਆ, ਝੜੌਦਾ ਕਲਾਂ ਬਾਰਡਰ, ਅਚੰਦੀ ਸਰਹੱਦ ਅਤੇ ਹਰੇਵਾਲੀ ਨੂੰ ਵੀ ਦੋਵਾਂ ਪਾਸਿਓ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।


ਜਿਵੇਂ ਕਿ ਸਿੰਘੂ, ਪਿਆਉ ਮਨਿਆਰੀ, ਸਬੋਲੀ, ਮੁੰਗੇਸ਼ਪੁਰ ਬਾਰਡਰ ਬੰਦ ਹਨ, ਪੁਲਿਸ ਨੇ ਯਾਤਰੀਆਂ ਨੂੰ ਬਦਲਵੇਂ ਰਸਤੇ ਦੀ ਪਾਲਣਾ ਕਰਨ ਲਈ ਕਿਹਾ ਹੈ। ਲਾਮਪੁਰ, ਸਫਿਆਬਾਦ, ਸਿੰਘੂ ਸਕੂਲ ਅਤੇ ਪੱਲਾ ਟੋਲ ਟੈਕਸ ਦੀਆਂ ਸਰਹੱਦਾਂ ਟਰੈਫਿਕ ਆਵਾਜਾਈ ਲਈ ਖੁੱਲੀਆਂ ਹਨ।ਗਾਜ਼ੀਪੁਰ ਸਰਹੱਦ ਮੁਰਗਾ ਮੰਡੀ ਅਤੇ ਗਾਜ਼ੀਪੁਰ ਆਰ / ਏ, ਸੜਕ ਨੰ. 56, ਵਿਕਾਸ ਮਾਰਗ, ਅਨੰਦ ਵਿਹਾਰ ਆਈਪੀ ਐਕਸਟੈਂਸ਼ਨ, ਐਨਐਚ 24 ਵੀ ਬੰਦ ਹਨ।