ਮੁੰਬਈ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਰਵਾ ਚੌਥ 'ਤੇ ਜਲਦੀ ਘਰ ਪਹੁੰਚਣ ਲਈ ਲੋਕਲ ਟ੍ਰੇਨ ਦਾ ਸਹਾਰਾ ਲਿਆ। ਉਹ ਜਾਣਦੇ ਸੀ ਕਿ ਜੇ ਉਹ ਟ੍ਰੈਫਿਕ ਵਿੱਚ ਫਸ ਜਾਂਦੇ, ਤਾਂ ਉਹ ਸਹੀ ਸਮੇਂ ਘਰ ਨਹੀਂ ਪਹੁੰਚ ਸਕਣਗੇ।


ਦਰਅਸਲ ਰੇਲ ਮੰਤਰੀ ਚੋਣ ਪ੍ਰਚਾਰ ਲਈ ਭਯੰਦਰ ਗਏ ਹੋਏ ਸੀ। ਇਸ ਲਈ, ਉਨ੍ਹਾਂ ਭਯੰਦਰ ਤੋਂ ਗ੍ਰੇਂਟਰੋਡ ਤਕ ਮੁੰਬਈ ਰੇਲ ਵਿੱਚ ਸਫ਼ਰ ਕੀਤਾ ਤਾਂ ਕਿ ਉਹ ਟ੍ਰੈਫਿਕ ਦੀ ਸਮੱਸਿਆ ਤੋਂ ਬਚ ਸਕਣ।


ਰੇਲ ਮੰਤਰੀ ਨੂੰ ਸੜਕ ਰਾਹੀਂ ਭਯੰਦਰ ਤੋਂ ਦੱਖਣੀ ਮੁੰਬਈ ਵਿੱਚ ਉਨ੍ਹਾਂ ਦੇ ਘਰ ਜਾਣ 'ਚ ਸਮਾਂ ਲੱਗਦਾ, ਕਿਉਂਕਿ ਮੁੰਬਈ ਵਿਚ ਇਨ੍ਹੀਂ ਦਿਨੀਂ ਲੰਮਾ ਟ੍ਰੈਫਿਕ ਜਾਮ ਲੱਗਦਾ ਹੈ। ਅਜਿਹੀ ਸਥਿਤੀ ਵਿੱਚ, ਪੀਯੂਸ਼ ਗੋਇਲ ਨੇ ਲੋਕਲ ਰੇਲ ਰਾਹੀਂ ਸਫ਼ਰ ਕਰਨਾ ਜ਼ਰੂਰੀ ਸਮਝਿਆ।