Plane Missing in Nepal:  ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਤੋਂ ਵੱਡੀ ਖਬਰ ਆਈ ਹੈ। ਨੇਪਾਲ ਵਿੱਚ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ। ਜਹਾਜ਼ ਵਿੱਚ ਚਾਲਕ ਦਲ, ਚਾਰ ਭਾਰਤੀ ਤੇ ਤਿੰਨ ਜਾਪਾਨੀ ਨਾਗਰਿਕਾਂ ਸਮੇਤ ਕੁੱਲ 22 ਯਾਤਰੀ ਸਵਾਰ ਸਨ। ਇਸ ਜਹਾਜ਼ ਨੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ ਸੀ। ਬਾਅਦ ਵਿੱਚ ਇਸ ਦਾ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ।


PM Modi ਨੇ ਕੀਤੀ 'ਮਨ ਕੀ ਬਾਤ', ਭਾਰਤ 'ਚ Unicorns ਦਾ ਸੈਂਕੜਾ ਪੂਰਾ, ਸਟਾਰਟਅੱਪ ਹੁਣ ਨਿਊ ਇੰਡੀਆ ਦੀ ਪਛਾਣ


ਅਧਿਕਾਰੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਜਹਾਜ਼ ਦਾ ਏਟੀਸੀ ਨਾਲ ਕੋਈ ਸੰਪਰਕ ਨਹੀਂ ਹੋਇਆ। ਜਹਾਜ਼ 10:35 ਤੱਕ ਏਟੀਸੀ ਦੇ ਸੰਪਰਕ ਵਿੱਚ ਸੀ। ਫਿਲਹਾਲ ਜਹਾਜ਼ ਬਾਰੇ ਪਤਾ ਲਗਾਉਣ ਲਈ ਹੈਲੀਕਾਪਟਰ ਭੇਜਿਆ ਗਿਆ ਹੈ। ਜੋਮਸੋਮ ਏਅਰਪੋਰਟ ਏਟੀਸੀ ਨੇ ਦੱਸਿਆ ਕਿ ਇੱਕ ਹੈਲੀਕਾਪਟਰ ਉਨ੍ਹਾਂ ਖੇਤਰਾਂ ਵਿੱਚ ਭੇਜਿਆ ਗਿਆ ਹੈ ਜਿੱਥੇ ਜਹਾਜ਼ ਦਾ ਆਖਰੀ ਵਾਰ ਸੰਪਰਕ ਹੋਇਆ ਸੀ। 


ਹਰਪਾਲ ਚੀਮਾ ਦਾ ਵੱਡਾ ਬਿਆਨ, ਭ੍ਰਿਸ਼ਟ ਲੋਕਾਂ ਖਿਲਾਫ ਸਬੂਤ ਦੇਣ ਕੈਪਟਨ, 'ਆਪ' ਸਰਕਾਰ ਕਰੇਗੀ ਸਖ਼ਤ ਕਾਰਵਾਈ
ਨੇਪਾਲੀ ਫੌਜ ਦੇ ਬੁਲਾਰੇ ਨਾਰਾਇਣ ਸਿਲਵਾਲ ਨੇ ਕਿਹਾ, ''ਨੇਪਾਲੀ ਫੌਜ ਦਾ ਇੱਕ ਐਮਆਈ-17 ਹੈਲੀਕਾਪਟਰ ਹਾਲ ਹੀ ਵਿੱਚ ਲੇਏਟ, ਮੁਸਤਾਂਗ ਲਈ ਰਵਾਨਾ ਹੋਇਆ ਹੈ, ਜਿਸ ਨਾਲ ਇਨ੍ਹਾਂ ਖੇਤਰਾਂ ਵਿੱਚ ਜਹਾਜ਼ ਦੇ ਕਰੈਸ਼ ਹੋਣ ਦੀ ਸੰਭਾਵਨਾ ਹੈ।


ਤਾਰਾ ਏਅਰ ਮੁਤਾਬਕ ਜਹਾਜ਼ 'ਚ ਚਾਲਕ ਦਲ ਸਮੇਤ ਕੁੱਲ 22 ਯਾਤਰੀ ਸਵਾਰ ਹਨ। ਇਨ੍ਹਾਂ ਵਿੱਚੋਂ 13 ਨੇਪਾਲੀ, 4 ਭਾਰਤੀ ਤੇ ਦੋ ਜਾਪਾਨੀ ਨਾਗਰਿਕ ਹਨ। ਚਾਲਕ ਦਲ ਦੇ ਮੈਂਬਰਾਂ ਵਿੱਚ ਜਹਾਜ਼ ਦੇ ਪਾਇਲਟ ਕੈਪਟਨ ਪ੍ਰਭਾਕਰ ਪ੍ਰਸਾਦ ਘਿਮੀਰੇ, ਕੋ-ਪਾਇਲਟ ਇਤਾਸਾ ਪੋਖਰੈਲ ਤੇ ਏਅਰ ਹੋਸਟੈਸ ਕਾਸਮੀ ਥਾਪਾ ਸ਼ਾਮਲ ਹਨ। ਤਾਰਾ ਏਅਰ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਲਾਪਤਾ ਹੋ ਗਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।