ਮਹਾਰਾਸ਼ਟਰ: ਆਨਲਾਈਨ ਖਾਣਾ ਆਰਡਰ ਕਰਨ ਵਾਲੀ ਐਪ ਜ਼ਮੈਟੋ ਇੱਕ ਵਾਰ ਵਿਾਵਦਾਂ ‘ਚ ਘਿਰ ਗਈ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਸਚਿਨ ਜਾਮਧਰੇ ਨੇ ਆਪਣੀ ਧੀ ਲਈ ਜ਼ਮੈਟੋ ਤੋਂ ਆਨਲਾਈਨ ਪਨੀਰ ਮਸਾਲਾ ਆਰਡਰ ਕੀਤਾ ਸੀ। ਖਾਣ ਦੌਰਾਨ ਉਨ੍ਹਾਂ ਦੀ ਧੀ ਨੇ ਪਨੀਰ ਦੇ ਸਖ਼ਤ ਹੋਣ ਦੀ ਸ਼ਿਕਾਈਤ ਕੀਤੀ, ਜਿਸ ਤੋਂ ਬਾਅਦ ਸਚਿਨ ਨੇ ਖੁਦ ਪਨੀਰ ਚੈੱਕ ਕੀਤਾ ਅਤੇ ਉਸ ਨੂੰ ਇਸ ਵਿੱਚ ਪਲਾਸਟਿਕ ਮਿਲਿਆ।

ਸਚਿਨ ਇਸ ਦੀ ਸ਼ਿਕਾਇਤ ਕਰਨ ਉਸ ਰੈਸਟੋਰੇਂਟ ‘ਚ ਗਏ ਜਿੱਥੋਂ ਖਾਣਾ ਡਿਲੀਵਰ ਹੋਇਆ ਸੀ। ਪਰ ਉਨ੍ਹਾਂ ਨੇ ਸ਼ਿਕਾਇਤ ‘ਤੇ ਕੋਈ ਖਾਸ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਸਚਿਨ ਸਿੱਧਾ ਪੁਲਿਸ ਸਟੇਸ਼ਨ ਗਿਆ ਅਤੇ ਉਨ੍ਹਾਂ ਕੰਪਨੀ ਖਿਲਾਫ ਐਫਆਈਆਰ ਦਰਜ ਕਰਵਾਈ। ਜਿਸ ‘ਚ ਉਨ੍ਹਾਂ ਕਿਹਾ, “ਮੈਂ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇਹ ਲੋਕ 150 ਰੁਪਏ ਲਈ ਸਾਡੀ ਸਿਹਤ ਨਾਲ ਖੇਡ ਰਹੇ ਹਨ।”


ਜਦੋ ਇਸ ਮਾਮਲੇ ਨੇ ਜ਼ੋਰ ਫੜਿਆ ਤਾਂ ਜ਼ੋਮੈਟੋ ਨੇ ਬਿਆਨ ਜਾਰੀ ਕੀਤਾ ਅਤੇ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਨੇ ਗੜਬੜੀ ਕਰਨ ਵਾਲੇ ਰੈਸਟੋਰੈਂਟ ਨੂੰ ਐਪ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਨੇ ਸਚਿਨ ਦੇ ਪੈਸੇ ਵਾਪਸ ਕਰ ਦਿੱਤੇ ਹਨ। ਉੱਧਰ ਪੁਲਿਸ ਨੇ ਪਨੀਰ ਨੂੰ ਜਾਂਚ ਲਈ ਲੈਬ ‘ਚ ਭੇਜ ਦਿੱਤਾ ਹੈ ਰਿਪੋਰਟ ਆਉਣ ਤੋਂ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ।