ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦਿੱਲੀ ਦੇ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੀ ਜਾਣਕਾਰੀ ਭਾਜਪਾ ਨੇਤਾ ਅਨਿਲ ਬਲੂਨੀ ਨੇ ਐਤਵਾਰ ਨੂੰ ਦਿੱਤੀ। ਸ਼ਾਹ ਨੂੰ ਸਵਾਈਨ ਫਲੂ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਸ਼ਾਹ ਦਾ ਇਲਾਜ ਹਾਲੇ ਜਾਰੀ ਹੈ ਪਰ ਡਾਕਟਰਾਂ ਨੇ ਹੁਣ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਖੁਦ ਨੂੰ ਸਵਾਈਨ ਫਲੂ ਹੋਣ ਦੀ ਜਾਣਕਾਰੀ ਅਮਿਤ ਸ਼ਾਹ ਨੇ ਖੁਦ ਟਵਿਟਰ ‘ਤੇ ਇੱਕ ਪੋਸਟ ਨੂੰ ਸ਼ੇਅਰ ਕਰ ਦਿੱਤੀ ਸੀ। ਅਮਿਤ ਸ਼ਾਹ ਦੀ ਸਿਹਤ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੁਝ ਹੋਰ ਨੇਤਾਵਾਂ ਨੇ ਜਿੱਥੇ ਟਵੀਟ ਕਰ ਚਿੰਤਾ ਜ਼ਾਹਿਰ ਕੀਤੀ ਸੀ। ਉੱਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਬੀ.ਕੇ. ਹਰਿਪ੍ਰਸਾਦ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।


ਹਰਿਪ੍ਰਸਾਦ ਵੱਲੋਂ ਦਿੱਤੇ ਬਿਆਨ ‘ਤੇ ਭਾਜਪਾ ਨੇਤਾ ਭੜਕ ਗਏ ਸੀ ਅਤੇ ਭਾਜਪਾ ਦੀ ਕਰਨਾਟਕ ਇਕਾਈ ਨੇ ਟਵੀਟ ਕੀਤਾ ਸੀ, “ਕਾਂਗਰਸ ਸਸੰਦ ਅਤੇ ਸੀਨੀਅਰ ਲੀਡਰ ਬੇਕੇ ਹਰਿਪ੍ਰਸਾਦ ਨੇ ਅਮਿਤ ਸ਼ਾਹ ਦੀ ਸੇਹਤ ਦਾ ਮਜ਼ਾਕ ਉੜਾ ਰਹੇ ਹਨ, ਇਹ ਉਨ੍ਹਾਂ ਦੀ ਮਾਨਸਿਕਤਾ ਦਰਸਾਉਂਦੀ ਹੈ।”