PM Kisan Samman Nidhi Yojana 16th Installment​: ਸਰਕਾਰ ਕਿਸਾਨਾਂ ਦੀ ਮਦਦ ਲਈ ਕਈ ਸਕੀਮਾਂ ਚਲਾਉਂਦੀ ਹੈ। ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਵੱਡੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੈ।


ਜਿਸ ਤਹਿਤ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ। ਹੁਣ ਤੱਕ ਇਸ ਸਕੀਮ ਦੀਆਂ 15 ਕਿਸ਼ਤਾਂ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ। ਹੁਣ ਕਿਸਾਨ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਸਰਕਾਰ ਇਸ ਮਹੀਨੇ ਦੇ ਅੰਤ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਭੇਜ ਸਕਦੀ ਹੈ।


ਇਸ ਸਕੀਮ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੀਬੀਟੀ ਸਕੀਮ ਵੀ ਕਿਹਾ ਜਾਂਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਆਪਣੀ ਜ਼ਮੀਨ ਦੀ ਤਸਦੀਕ ਨਿਰਧਾਰਤ ਸਮੇਂ ਅੰਦਰ ਕਰਵਾਉਣ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਹ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਸਕਦੇ ਹਨ।


ਸਕੀਮ ਦਾ ਲਾਭ ਲੈਣ ਲਈ, ਈ-ਕੇਵਾਈਸੀ ਕਰਵਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਆਪਣਾ ਆਧਾਰ ਕਾਰਡ ਆਪਣੇ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਵੀ ਤੁਸੀਂ ਸਕੀਮ ਦੇ ਲਾਭਾਂ ਤੋਂ ਵਾਂਝੇ ਰਹਿ ਸਕਦੇ ਹੋ। ਭਰੇ ਬਿਨੈ ਪੱਤਰ ਵਿੱਚ ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਵੀ ਕਿਸਾਨ ਲਾਭ ਤੋਂ ਵਾਂਝੇ ਰਹਿ ਸਕਦੇ ਹਨ।


ਇਹ ਵੀ ਪੜ੍ਹੋ: Ludhiana News: ਬੀਜੇਪੀ 'ਚ ਨਹੀਂ ਜਾਣਗੇ ਮਨੀਸ਼ ਤਿਵਾੜੀ, ਖਬਰਾਂ ਨੂੰ ਦੱਸਿਆ ਬਕਵਾਸ


ਬਿਨੈ-ਪੱਤਰ ਭਰਦਿਆਂ ਹੋਇਆਂ ਕਿਸਾਨਾਂ ਨੂੰ ਆਪਣਾ ਨਾਮ, ਲਿੰਗ, ਆਧਾਰ ਨੰਬਰ, ਬੈਂਕ ਖਾਤੇ ਦੇ ਵੇਰਵਿਆਂ ਦੀ ਸਹੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕਿਸਾਨ ਆਪਣੀ ਸਟੇਟਸ ਜਾਣਨਾ ਚਾਹੁੰਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਚੈੱਕ ਕਰ ਸਕਦੇ ਹਨ। ਇਸ ਸਕੀਮ ਰਾਹੀਂ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਕਿਸ਼ਤਾਂ ਵਿੱਚ 2,000 ਰੁਪਏ ਦੀ ਰਾਸ਼ੀ ਭੇਜੀ ਜਾਂਦੀ ਹੈ।


ਇਦਾਂ ਚੈੱਕ ਕਰੋ ਸਟੇਟਸ


ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਅਧਿਕਾਰਤ ਸਾਈਟ pmkisan.gov.in 'ਤੇ ਜਾਣਾ ਚਾਹੀਦਾ ਹੈ।


ਫਿਰ ਕਿਸਾਨ 'ਫਾਰਮਰ ਕਾਰਨਰ' ਸੈਕਸ਼ਨ ਦੇ ਹੇਠਾਂ 'ਲਾਭਪਾਤਰੀ ਸਥਿਤੀ' ਵਿਕਲਪ 'ਤੇ ਕਲਿੱਕ ਕਰੋ।


ਹੁਣ ਕਿਸਾਨ ਨੂੰ ਆਪਣਾ ਆਧਾਰ ਨੰਬਰ, ਖਾਤਾ ਨੰਬਰ ਜਾਂ ਫ਼ੋਨ ਨੰਬਰ ਦਰਜ ਕਰਨਾ ਹੋਵੇਗਾ।


ਇਸ ਤੋਂ ਬਾਅਦ ਕਿਸਾਨ ਕੈਪਚਾ ਭਰਨ।


ਹੁਣ ਤੁਹਾਡੀ ਸਕ੍ਰਿਨ ‘ਤੇ ਸਟੇਟਸ ਆ ਜਾਵੇਗਾ।


ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਛੇਵਾਂ ਦਿਨ, ਸਰਵਣ ਸਿੰਘ ਪੰਧੇਰ ਨੇ ਕਿਹਾ- ਅਸੀਂ ਰੋਜ਼ 27 ਰੁਪਏ ‘ਚ ਕਰਦੇ ਹਾਂ ਗੁਜ਼ਾਰਾ