PM modi : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ ਜਿਨ੍ਹਾਂ ਦੇ ਯੂਟਿਊਬ ਚੈਨਲ ਨਰਿੰਦਰ ਮੋਦੀ ਦੇ 2 ਕਰੋੜ ਸਬਸਕ੍ਰਾਈਬਰਸ ਹੋ ਗਏ ਹਨ। ਪੀਐਮ ਮੋਦੀ ਦਾ ਚੈਨਲ, 4.5 ਬਿਲੀਅਨ (450 ਕਰੋੜ) ਵੀਡੀਓ ਵਿਯੂਜ਼ ਦੇ ਨਾਲ, YouTube ਸਬਸਕ੍ਰਾਈਬਰਸ, ਵੀਡੀਓ ਵਿਯੂਜ਼ ਅਤੇ ਯੂਟਿਊਬ 'ਤੇ ਸਿਆਸੀ ਨੇਤਾਵਾਂ ਦੁਆਰਾ ਪੋਸਟ ਕੀਤੇ ਵੀਡੀਓ ਦੀ ਗੁਣਵੱਤਾ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ।


ਜਾਣਕਾਰੀ ਦੇ ਅਨੁਸਾਰ, ਪੀਐਮਓ ਇੰਡੀਆ ਯੂਟਿਊਬ ਚੈਨਲ (PMO India) ਨੇ ਵਿਊਜ਼ ਅਤੇ ਸਬਸਕ੍ਰਾਈਬਰਸ ਦੇ ਮਾਮਲੇ ਵਿੱਚ ਭਾਰਤ ਅਤੇ ਵਿਸ਼ਵ ਪੱਧਰ 'ਤੇ ਸਿਆਸਤਦਾਨਾਂ ਦੇ ਯੂਟਿਊਬ ਚੈਨਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪੀਐਮਓ ਇੰਡੀਆ ਯੂਟਿਊਬ ਚੈਨਲ 'ਤੇ 1.96 ਮਿਲੀਅਨ ਸਬਸਕ੍ਰਾਈਬਰ ਹਨ।


ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਪੀਐਮ ਮੋਦੀ


ਇਸ ਤੋਂ ਇਲਾਵਾ ਹੋਰ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਪੀਐਮ ਮੋਦੀ ਚੰਗੀ ਮੌਜੂਦਗੀ ਹੈ।  ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਐਕਸ ‘ਤੇ 94 ਮਿਲੀਅਨ ਫੋਲੋਅਰ ਹਨ। ਉੱਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਵੀ ਪੀਐਮ ਮੋਦੀ ਦੇ 48 ਮਿਲੀਅਨ ਫੋਲੋਅਰਸ ਹਨ।  


ਇਹ ਵੀ ਪੜ੍ਹੋ: Jammu & Kashmir: '...ਨਹੀਂ ਤਾਂ ਸਾਡਾ ਵੀ ਹਾਲ ਗਾਜ਼ਾ ਅਤੇ ਫਲਸਤੀਨ ਵਰਗਾ ਹੋਵੇਗਾ', ਆਹ ਕੀ ਬੋਲ ਗਏ ਫਾਰੂਕ ਅਬਦੁੱਲਾ