ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 70 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਪੀਐਮ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਵਡੋਦਰਾ 'ਚ 'ਕੇਕ ਫਾਰ ਕੋਰੋਨਾ ਵਾਰਿਅਰ' ਦੇ ਨਾਂਅ 'ਤੇ ਪੂਰੀ ਦੁਨੀਆਂ ਦੀ ਸਭ ਤੋਂ ਵੱਡੀ ਡਿਜੀਟਲ ਕੇਕ ਕੱਟਣ ਦੀ ਸੈਰੇਮਨੀ ਰੱਖੀ ਗਈ ਹੈ। ਇਸ 71 ਫੁੱਟ ਲੰਬੇ ਕੇਕ ਨੂੰ 711 ਕੋਰੋਨਾ ਯੋਧੇ ਕੱਟਣਗੇ। ਇਸ ਤੋਂ ਇਲਾਵਾ ਦੇਸ਼ਭਰ ਦੇ ਬੀਜੇਪੀ ਕਾਰਕੁੰਨ ਵੱਖ-ਵੱਖ ਸ਼ਹਿਰਾਂ 'ਚ ਕੁਝ ਵੱਖ ਤਰੀਕੇ ਨਾਲ ਪੀਐਮ ਮੋਦੀ ਦਾ ਜਨਮਦਿਨ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।


ਵਾਰਾਣਸੀ 'ਚ ਪੀਐਮ ਮੋਦੀ ਦੇ 70ਵੇਂ ਜਨਮ ਦਿਨ ਦੀ ਪਹਿਲੀ ਸ਼ਾਮ ਤੇ ਦੀਪਮਾਲਾ ਜ਼ਰੀਏ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਯੂਪੀ ਦੇ ਓਰੈਈਆ 'ਚ ਬੀਜੇਪੀ ਵਿਧਾਇਕ ਰਮੇਸ਼ ਦਿਵਾਕਰ ਨੇ ਜ਼ਿਲ੍ਹਾ ਹਸਪਤਾਲ 'ਚ ਆਪਣੇ ਹੱਥਾਂ ਨਾਲ ਸਫਾਈ ਕੀਤੀ। ਚੇਨੱਈ 'ਚ ਗਰੀਬਾਂ ਨੂੰ 70 ਗੈਸ ਸਟੋਵ ਵੰਡੇ ਗਏ।


ਇਸ ਤੋਂ ਇਲਾਵਾ ਬੀਜੇਪੀ ਨੇ ਮੋਦੀ ਦੇ ਜਨਮਦਿਨ ਮੌਕੇ ਹਰ ਮੰਡਲ 'ਚ ਘੱਟੋ ਘੱਟ 70 ਲੋੜਵੰਦਾਂ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਹਨ ਅਪਾਹਜ਼ਾਂ ਲਈ ਵੀ ਸ਼ਿਵਿਰ ਬਣਾ ਕੇ ਉਨ੍ਹਾਂ ਨੂੰ ਜ਼ਰੂਰੀ ਉਪਕਰਣ ਦਿੱਤੇ ਜਾਣਗੇ। ਹਰ ਜ਼ਿਲ੍ਹੇ 'ਚ 70 ਥਾਵਾਂ ਤੇ ਸਫਾਈ ਦਾ ਪ੍ਰੋਗਰਾਮ, ਫਲ ਵੰਡਣੇ, ਹਸਪਤਾਲਾਂ 'ਚ ਮਰੀਜ਼ਾਂ ਦੀ ਦੇਖਭਾਲ ਅਤੇ ਖੂਨਦਾਨ ਦੇ ਪ੍ਰੋਗਰਾਮ ਕਰਨੇ ਹਨ। ਇਸ ਤੋਂ ਇਲਾਵਾ ਅੱਜ ਸਵੇਰੇ 10 ਵਜੇ ਬੀਜੇਪੀ ਦਫਤਰ 'ਚ ਪਾਰਟੀ ਵਰਕਰ ਕੇਕ ਕੱਟਣਗੇ।


ਦੁਪਹਿਰ ਸਾਢੇ 12 ਵਜੇ ਕੇਂਦਰੀ ਮੰਕਰੀ ਗਿਰੀਰਾਜ ਸਿੰਘ, ਡਾ.ਜਿਤੇਂਦਰ ਸਿੰਘ, ਬੀਜੇਪੀ ਸੰਸਦ ਮਨੋਜ ਤਿਵਾੜੀ, ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਦੇ ਮਜਲਿਸ ਪਾਰਕ ਕੈਂਪ, ਆਦਰਸ਼ ਨਗਰ, ਨਵੀਂ ਦਿੱਲੀ ਦੇ ਵਿਚ ਸਿਲਾਈ ਮਸ਼ੀਨ, ਈ-ਰਿਕਸ਼ਾ, ਰੇਹੜੀ ਅਤੇ ਭੋਜਨ ਸਮੱਗਰੀ ਵੰਡਣਗੇ।


Weather update: ਪੰਜਾਬ 'ਚ ਗਰਮੀ ਨਾਲ ਬੁਰਾ ਹਾਲ, ਪਾਰਾ ਆਮ ਨਾਲੋਂ ਵੱਧ ਤੇ ਕਿਤੇ ਭਾਰੀ ਮੀਂਹ ਦਾ ਅਲਰਟ


Apple Watch Series 6 Photos: Apple ਵਾਚ ਸੀਰੀਜ਼ 6 ਲੌਂਚ, ਜਾਣੋ ਕੀ ਨੇ ਖ਼ਾਸ ਫੀਚਰਸ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ